- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਆਏ ਜਸਕਰਨ ਸਿੰਘ ਦਾ ਗੁੱਡ ਮੌਰਨਿੰਗ ਕਲੱਬ ਵੱਲੋਂ ਸਨਮਾਨ

ਭਾਰਤੀ ਫੌਜੀਆਂ ਦਾ ਕਲੱਬ ਵੱਲੋਂ ਕੀਤਾ ਜਾਂਦਾ ਹੈ ਸਤਿਕਾਰ : ਢਿੱਲੋਂ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਨੇੜਲੇ ਪਿੰਡ ਔਲਖ ਦੇ ਹੋਣਹਾਰ ਨੌਜਵਾਨ ਜਸਕਰਨ ਸਿੰਘ ਦੇ ਫੌਜ ਵਿੱਚ ਬਤੌਰ ਕੈਪਟਨ ਸੇਵਾਮੁਕਤ ਹੋਣ ਉਪਰੰਤ ਰੇਲਵੇ ਸਟੇਸ਼ਨ ਕੋਟਕਪੂਰਾ ਵਿਖੇ ਪੁੱਜਣ ’ਤੇ ਉਸਦਾ ਢੋਲ ਢਮੱਕੇ ਅਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਦੇ ਸਥਾਨਕ ਮਿਉਸਪਲ ਪਾਰਕ ਵਿਖੇ ਸਥਿੱਤ ਮੰਚ ਅਤੇ ਸੈਲਫੀ ਪੁਆਂਇੰਟ ’ਤੇ ਜਸਕਰਨ ਸਿੰਘ ਔਲਖ ਦਾ ਪਰਿਵਾਰ ਸਮੇਤ ਸੁਆਗਤ ਅਤੇ ਸਨਮਾਨ ਕਰਨ ਮੌਕੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਪੋ੍ਰ ਐੱਚ.ਐੱਸ. ਪਦਮ ਨੇ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਹੋਰਨਾ ਸਤਿਕਾਰਤ ਸੰਸਥਾਵਾਂ, ਜਥੇਬੰਦੀਆਂ, ਸ਼ਖਸ਼ੀਅਤਾਂ ਦੇ ਨਾਲ ਨਾਲ ਫੌਜ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਹਸਤੀਆਂ ਦਾ ਵੀ ਬਰਾਬਰ ਸਨਮਾਨ ਕਰਦੀ ਹੈ, ਕਿਉਂਕਿ ਸਰਹੱਦਾਂ ਦੀ ਰਾਖੀ ਕਰਨ ਮੌਕੇ ਦੁਸ਼ਮਣ ਨਾਲ ਲੋਹਾ ਲੈਂਦੇ ਸਾਡੇ ਫੌਜੀ ਵੀਰ ਸਾਰੇ ਦੇਸ਼ ਨੂੰ ਆਰਾਮ ਦੀ ਨੀਂਦ ਸੋਣ ਦਾ ਮੌਕਾ ਪ੍ਰਦਾਨ ਕਰਦੇ ਹਨ। ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਖਜਾਨਚੀ ਜਸਕਰਨ ਸਿੰਘ ਭੱਟੀ ਨੇ ਦੱਸਿਆ ਕਿ ਕੈਪਟਨ ਔਲਖ ਦਾ ਸਿਰੋਪਾਉ ਦੀ ਬਖਸ਼ਿਸ਼, ਕਲੱਬ ਦੇ ਸੋਵੀਨੀਅਰ-ਕਮ-ਡਾਇਰੀ ਅਤੇ ਨਵੇਂ ਸਾਲ ਦੇ ਕੈਲੰਡਰ ਨਾਲ ਸਨਮਾਨ ਕਰਨ ਮੌਕੇ ਕੈਪਟਨ ਔਲਖ ਦੇ ਸਮੁੱਚੇ ਪਰਿਵਾਰ ਅਤੇ ਨਾਲ ਆਏ ਪਤਵੰਤਿਆਂ ਨੂੰ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ। ਪਿੰਡ ਦੇ ਸਾਬਕਾ ਸਰਪੰਚ ਊਧਮ ਸਿੰਘ ਔਲਖ ਜ਼ਿਲ੍ਹਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਫਰੀਦਕੋਟ ਨੇ ਦੱਸਿਆ ਕਿ ਸਾਲ 1992 ਵਿੱਚ ਫੌਜ਼ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਜਸਕਰਨ ਸਿੰਘ ਅੱਜ 33 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਫੌਜ਼ ਦੇ ਸਰਬਉੱਤਮ ਰੈਂਕ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਪਹਿਲੀਵਾਰ ਘਰ ਵਾਪਸ ਪਰਤ ਰਿਹਾ ਹੈ। ਗੁੱਡ ਮੌਰਨਿੰਗ ਕਲੱਬ ਦੇ ਪੀ.ਆਰ.ਓ. ਮਾ. ਸੋਮਨਾਥ ਅਰੋੜਾ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਆਖਿਆ ਕਿ ਉਸਦਾ ਪੜਾਇਆ ਵਿਦਿਆਰਥੀ ਕੈਪਟਨ ਦੇ ਉੱਚ ਅਹੁਦੇ ਤੋਂ ਸੇਵਾਮੁਕਤ ਹੋ ਕੇ ਆਇਆ ਹੈ, ਇਸ ਦੀ ਉਹਨਾਂ ਨੂੰ ਖੁਸ਼ੀ ਅਤੇ ਮਾਣ ਹੈ। ਕੈਪਟਨ ਜਸਕਰਨ ਸਿੰਘ ਔਲਖ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕ ਹਰਪ੍ਰੀਤ ਸਿੰਘ ਖਾਲਸਾ ਸਮੇਤ ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਹਰਦੀਪ ਸਿੰਘ ਫਿੱਡੂ ਭਲਵਾਨ, ਜਸਬੀਰ ਸਿੰਘ ਰਿੰਕੀ ਸੇਠੀ, ਗੁਰਵਿੰਦਰ ਕੁਮਾਰ ਗੋਂਦਾ ਗੇਰਾ, ਓਮ ਪ੍ਰਕਾਸ਼ ਗੁਪਤਾ, ਇੰਜੀ. ਅਸ਼ੋਕ ਸੇਠੀ, ਪਰਮਜੀਤ ਸਿੰਘ ਮੱਕੜ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਮਾ. ਮੁਖਤਿਆਰ ਸਿੰਘ ਮੱਤਾ, ਮਾ. ਸੋਮਨਾਥ ਅਰੋੜਾ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਤਰਲੋਚਨ ਸਿੰਘ ਲੋਚਾ ਮੱਕੜ, ਸਰਨ ਕੁਮਾਰ, ਪੱਪਾ ਮਲਹੋਤਰਾ ਆਦਿ ਸਮੇਤ ਇਲਾਕੇ ਦੀਆਂ ਹੋਰ ਵੀ ਉੱਘੀਆਂ ਸ਼ਖਸ਼ੀਅਤਾਂ ਹਾਜਰ ਸਨ।