ਆਸ਼ਰਮ ’ਚ ਰਹਿੰਦੇ ਬੁਜ਼ਰਗਾਂ ਲਈ ਬੈਡ ਸ਼ੀਟਸ ਦਿੱਤੀਆਂ
ਜਨਿੰਦਰ ਜੈਨ ਨੇ ਜਨਮ ਦਿਨ ਮੌਕੇ ਆਸ਼ਰਮ ’ਚ ਰਹਿਣ ਵਾਲੇ ਬੁਜ਼ਰਗਾਂ ਲਈ ਬੈਡ ਸ਼ੀਟਸ ਦਿੱਤੀਆਂ
Publish Date: Thu, 16 Apr 2026 04:38 PM (IST)
Updated Date: Fri, 17 Apr 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਜਨਿੰਦਰ ਜੈਨ ਦਾ ਜਨਮਦਿਨ ਜ਼ਿਲਾ 321 ਐਫ ਦੇ ਪਾਸਟ ਡਿਸਟਰਿਕ ਗਵਰਨਰ ਲਾਇਨ ਰਜੀਵ ਗੋਇਲ ਦੀ ਅਗਵਾਈ ਅੰਦਰ ਸਥਾਨਕ ਜੈਨ ਇੰਟਰਨੈਸ਼ਨਲ ਵਿਖੇ ਮਨਾਇਆ ਗਿਆ। ਇਸ ਸਮੇਂ ਮੁੱਖ ਮਹਿਮਾਨ ਵਜੋਂ ਬਾਬਾ ਗਰੀਬਦਾਸ ਸ਼ਾਮਲ ਹੋਏ। ਬਾਬਾ ਗਰੀਬ ਦਾਸ ਜੀ ਦੇ ਆਸ਼ਰਮ ਵਿਖੇ ਰਹਿ ਰਹੇ ਬੇਸਹਾਰਾ ਬਜੁਰਗਾਂ ਨੂੰ ਜਨਿੰਦਰ ਜੈਨ ਵੱਲੋਂ ਬੈਡਸੀਟਾਂ ਦਿੱਤੀਆਂ ਗਈਆਂ। ਇਸ ਮੌਕੇ ਪਾਸਟ ਡਿਸਟਰਿਕਟ ਗਵਰਨਰ ਲਾਇਨ ਰਾਜੀਵ ਗੋਇਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜਨਮਦਿਨ ਅਤੇ ਵਿਆਹ ਦੀ ਵਰੇਗੰਢ ਇਸ ਤਰਾਂ ਲੋੜਵੰਦਾਂ ਦੀ ਮਦਦ ਕਰਕੇ ਮਨਾਉਣੀ ਚਾਹੀਦੀ ਹ।ੈ ਜਨਿੰਦਰ ਜੈਨ ਨੇ ਸਾਰਿਆਂ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਡਾ. ਐਸ.ਐਸ.ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਗਰੀਬ ਦਾਸ ਅਤੇ ਹਾਜ਼ਰ ਕਲੱਬ ਮੈਂਬਰਾਂ ਨੇ ਜਨਿੰਦਰ ਜੈਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼੍ਰੀ ਜੈਨ ਹਮੇਸ਼ਾ ਜੈਨ ਸਮਾਜ ਦੀ ਬਹੁਤ ਸੇਵਾ ਕਰਦੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਬੁਜ਼ਰਗਾਂ ਦੇ ਆਸ਼ਰਮ ਨੂੰ ਰਾਸ਼ਨ ਅਤੇ ਲੋਂੜੀਦੀਆਂ ਵਸਤੂਆਂ ਦਿੱਤੀਆਂ ਹਨ। ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰ ਡਾ ਪ੍ਰਵੀਨ ਗੁਪਤਾ,ਜਤਿੰਦਰ ਗੁਪਤਾ, ਡਾ. ਰਵਿੰਦਰ ਗੋਇਲ, ਬਲਦੇਵ ਰਾਜ ਤੇਰੀਆ, ਹਰਿੰਦਰ ਦੂਆ, ਗੁਰਦੀਪ ਸਿੰਘ ਅਰੋੜਾ, ਲਖਵੀਰ ਸਿੰਘ ਵਿਰਕ, ਨਵਨੀਤ ਜੈਨ, ਵਰਿੰਦਰ ਕੋਛੜ ,ਰਵੀ ਸੇਠੀ , ਰਾਜੇਸ਼ ਧਿੰਗੜਾ ਹਾਜ਼ਰ ਸਨ। ਇਸ ਮੌਕੇ ਕਲੱਬ ਵੱਲੋਂਭਵਿੱਖ ’ਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ।