ਜਗਪ੍ਰੀਤ ਸਿੰਘ ਜੱਗਾ ਦੀ ਯਾਦ ’ਚ ਪੰਛੀਆਂ ਲਈ ਆਲ੍ਹਣੇ ਲਗਾਏ
ਜਗਪ੍ਰੀਤ ਸਿੰਘ ਜੱਗਾ ਦੀ ਯਾਦ ਵਿੱਚ ਕੁਦਰਤ ਪੇ੍ਮੀ ਟੀਮ ਘਣੀਏ ਵਾਲਾ ਨੇ ਪਿੰਡ ਤੇ ਘਰਾਂ ਵਿੱਚ ਆਲਣੇ ਲਗਾਏ।
Publish Date: Sat, 07 Mar 2026 03:35 PM (IST)
Updated Date: Sun, 08 Mar 2026 04:00 AM (IST)

ਕੁਦਰਤ ਪ੍ਰੇਮੀ ਘਣੀਏ ਵਾਲਾ ਦੀ ਟੀਮ ਨੇ 200 ਬੂਟੇ ਵੀ ਲਗਾਏ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪਿੰਡ ਜੀਵਨ ਵਾਲਾ ਵਿਖੇ ਪਿੰਡ ਦੇ ਨੌਜਵਾਨ ਜਗਪ੍ਰੀਤ ਸਿੰਘ ਜੱਗਾ ਦੀ ਯਾਦ ਵਿੱਚ ਕੁਦਰਤ ਪੇ੍ਮੀ ਘਣੀਏ ਵਾਲਾ ਦੀ ਟੀਮ ਨੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਘਰਾਂ ਖੰਭਿਆ ਤੇ 280 ਪੰਛੀਆ ਦੇ ਰੈਣ ਬਸੇਰੇ ਅਤੇ ਵੱਖ ਵੱਖ ਥਾਵਾਂ ਤੇ 200 ਪੌਦੇ ਲਗਾਏ ਗਏ । ਇਸ ਮਹਾਨ ਪਰਉਪਕਾਰੀ ਕੰਮ ਲਈ ਪੰਛੀਆ ਦੇ ਮਸੀਹਾ ਸੰਦੀਪ ਸਿੰਘ ਧੌਲਾ, ਵਾਤਾਵਰਣ ਪੇ੍ਰਮੀ ਸੰਦੀਪ ਅਰੋੜਾ, ਤੇ ਚਿੜੀਆ ਲਈ ਵਿਸ਼ੇਸ ਉਪਰਾਲੇ ਕਰਨ ਵਾਲੀ ਪ੍ਰਸਿੱਧ ਪੰਛੀ ਪੇ੍ਰਮੀ ਚਿੜੀਆ ਵਾਲੀ ਨਾਮ ਨਾਲ ਪ੍ਰਸਿੱਧ ਹਰਪ੍ਰੀਤ ਕੌਰ ਵਿਸ਼ੇਸ ਤੌਰ ਤੇ ਪਹੁੰਚੀ । ਇਸ ਮੌਕੇ ਕੁਦਰਤ ਪੇ੍ਮੀ ਟੀਮ ਘਣੀਏ ਵਾਲਾ ਦੇ ਪ੍ਰਧਾਨ ਹਰਜੀਵਨ ਸਿੰਘ ਬਰਾੜ ਨੇ ਕਿਹਾ ਕਿ ਜਗਪ੍ਰੀਤ ਸਿੰਘ ਜੱਗਾ ਜਵਾਨੀ ਵਿੱਚ ਸਾਨੂੰ ਸਭ ਨੂੰ ਵਿਛੋੜਾ ਦੇ ਗਿਆ ਸੀ ਉਸ ਦੀ ਯਾਦ ਨੂੰ ਤਾਜਾ ਰੱਖਣ ਲਈ ਪਿੰਡ ਵਾਸੀਆ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਾਤਾਵਰਣ ਬਚਾਉਣ ਤੇ ਕੁਦਰਤ ਦੀ ਅਨਮੋਨ ਦਾਤ ਪੰਛੀਆ ਲਈ ਰੈਣ ਬਸੇਰੇ ਲਗਾਉਣ ਲਈ ਸਾਰਥਿਕ ਉਪਰਾਲਾ ਕੀਤਾ । ਇਸ ਮੌਕੇ ਪੰਛੀ ਪੇ੍ਮੀ ਸੰਦੀਪ ਸਿੰਘ ਧੋਲਾ, ਹਰਪ੍ਰੀਤ ਕੌਰ ਚਿੜੀਆ ਵਾਲੀ ਤੇ ਵਾਤਾਵਰਣ ਪੇ੍ਰਮੀ ਸੰਦੀਪ ਅਰੋੜਾ ਸੰਸਥਾਪਕ ਸੀਰ ਸੁਸਾਇਟੀ ਫਰੀਦਕੋਟ ਨੇ ਕਿਹਾ ਕਿ ਮਨੁੱਖ ਦੀ ਆਧੁਨਿਕ ਜੀਵਨ ਸ਼ੈਲੀ ਕਾਰਣ ਪੰਛੀਆ ਦੇ ਰੈਣ ਬਸੇਰੇ ਖੁੱਸ ਗਏ ਹਨ ਜਿਸ ਕਾਰਣ ਚਿੜੀਆ, ਘੁੱਗੀਆ, ਕਬੂਤਰ ਤੇ ਗਟਾਰਾ ਸਾਡੇ ਘਰਾਂ ਤੋਂ ਦੂਰ ਹੋ ਗਏ ਹਨ । ਉਹਨਾਂ ਕਿਹਾ ਕਿ ਕੋਈ ਸਮਾਂ ਸੀ ਜਦ ਦਿਨ ਚੜਨ ਤੋਂ ਪਹਿਲਾਂ ਹੀ ਪੰਛੀਆ ਦੀਆਂ ਚੀ-ਚੀ ਦੀਆਂ ਅਵਾਜਾਂ ਤੇ ਚਹਿਕ ਮਹਿਕ ਸ਼ੁਰੂ ਹੋ ਜਾਂਦੀ ਸੀ। ਪੰਛੀ ਸੋਹਣੀਆਂ ਸੋਹਣੀਆਂ ਆਵਾਜਾਂ ਕੱਢਦੇ ਸਨ। ਹੁਣ ਪਹਿਲਾਂ ਵਾਲੀਆਂ ਰੌਣਕਾਂ ਕਿਧਰੇ ਵੀ ਨਹੀਂ ਰਹੀਆਂ। ਕਿਉਂਕਿ ਇਹਨਾਂ ਪੰਛੀਆਂ ਦੀ ਗਿਣਤੀ ਪਹਿਲਾਂ ਨਾਲੋ ਕਾਫ਼ੀ ਘੱਟ ਗਈ ਹੈ। ਹੁਣ ਕੋਠਿਆਂ ਦੇ ਬਨੇਰਿਆਂ ਤੇ ਬਹਿ ਕੇ ਪਹਿਲਾਂ ਵਾਂਗ ਪੰਛੀ ਨਹੀਂ ਬੋਲਦੇ । ਘੁੱਗੀਆਂ, ਕਬੂਤਰਾਂ, ਗਟਾਰਾਂ ਤੇ ਚਿੜੀਆ ਆਦਿ ਪੰਛੀਆਂ ਦੀ ਗਿਣਤੀ ਕਾਫੀ ਘਟ ਗਈ ਹੈ। ਕਿਸੇ ਸਮੇਂ ਪੰਛੀ ਸਾਡੇ ਘਰਾਂ ਦੀਆਂ ਰੋਣਕਾਂ ਸਨ। ਬੱਚੇ ਵੀ ਪੰਛੀਆਂ ਨਾਲ ਖੇਡਦੇ ਸਨ। ਉਹਨਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਕੱਚੇ ਘਰਾਂ ਦੀ ਥਾਂ ਪੱਕੇ ਘਰ ਬਣ ਗਏ ਹਨ ਅਤੇ ਪੰਛੀਆਂ ਦੇ ਰੈਣ ਬਸੇਰੇ ਖੁੱਸ ਗਏ ਹਨ । ਉਹਨਾਂ ਕਿਹਾ ਕਿ ਪਿੱਪਲ, ਬੋਹੜ ਤੇ ਹੋਰ ਵੱਡੇ ਦਰਖੱਤ ਅਲੋਪ ਹੋ ਰਹੇ ਹਨ । ਪਹਿਲਾਂ ਪਿੱਪਲਾਂ ਤੇ ਬੋਹੜਾਂ ਆਦਿ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਸੀ ਤੇ ਇਹਨਾਂ ਵੱਡੇ ਦਰੱਖਤਾਂ ਤੇ ਦਰਜਨਾਂ ਦੀ ਗਿਣਤੀ ਵਿਚ ਪੰਛੀ ਰਹਿੰਦੇ ਸਨ। ਪਹਿਲਾ ਲਗਭਗ ਹਰੇਕ ਘਰ ਵਿਚ ਪੰਛੀਆਂ ਦੇ ਆਲਣੇ ਸਨ। ਕਈ ਤਰਾਂ ਦੇ ਪੰਛੀ ਇਹਨਾਂ ਆਲਣਿਆਂ ਵਿਚੋਂ ਉਡਾਰੀਆਂ ਭਰਦੇ ਸਨ। ਪਰ ਹੁਣ ਮਨੁੱਖ ਨੇ ਅਜਿਹੀ ਤਰੱਕੀ ਕੀਤੀ ਕਿ ਦਰੱਖਤ ਪੁੱਟ ਸੁੱਟੇ ਜਿਸ ਕਾਰਣ ਪੰਛੀ ਜਗਤ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ । ਦਰੱਖਤਾਂ ਦੀ ਕਟਾਈ ਕਾਰਣ ਪੰਛੀਆ ਨੂੰ ਰਹਿਣ ਲਈ ਮੁਸ਼ਕਲ ਪੈਦਾ ਹੋ ਗਈ । ਉਹਨਾਂ ਪਿੰਡ ਵਾਸੀਆ ਤੇ ਕੁਦਰਤ ਪੇ੍ਮੀ ਟੀਮ ਘਣੀਏ ਵਾਲਾ ਅਤੇ ਜੀਵਨ ਵਾਲਾ ਪਿੰਡ ਵਾਸੀਆ ਦਾ ਵਾਤਾਵਰਣ ਬਚਾਉਣ ਤੇ ਪੰਛੀਆ ਲਈ ਰੈਣ ਬਸੇਰੇ ਲਗਾਉਣ ਦੀ ਪ੍ਰਸੰਸ਼ਾ ਕੀਤੀ । ਇਸ ਮੌਕੇ ਸਰਪੰਚ ਬਲਦੇਵ ਸਿੰਘ, ਬਲਜੀਤ ਸਿੰਘ ਬਰਾੜ, ਡਾ: ਮਹਿੰਦਰ ਸਿੰਘ, ਮੁਖਤਿਆਰ ਸਿੰਘ ਠੱਠੀਵਾਲ, ਇੰਦਰਜੀਤ ਸਿੰਘਬਰਾੜ, ਗੁਰਮੇਲ ਸਿੰਘ ਮਿਸਤਰੀ, ਜੋਬਨਪ੍ਰੀਤ ਸਿੰਘ, ਰਣਜੋਧ ਸਿੰਘ, ਮਲਕੀਤ ਸਿੰਘ ਫੌਜੀ, ਅਤੇ ਵਾਤਾਵਰਣ ਪੇ੍ਮੀ ਸਚਿਨ ਕੋਟਕਪੂਰਾ ਹਾਜ਼ਰ ਸਨ।