ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਵਿਚਾਰ ਚਰਚਾ
ਪੈਨਸ਼ਨਰਜ਼ ਐਸੋਸੀਏਸ਼ਨ ਮੀਟਿੰਗ ਵਿੱਚ ਮਸਲੇ ਵਿਚਾਰ
Publish Date: Thu, 08 Jan 2026 03:49 PM (IST)
Updated Date: Fri, 09 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਦੀ ਮਹੀਨਾ ਵਾਰ ਮੀਟਿੰਗ ਦਰਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਮਿਉਂਸਪਲ ਪਾਰਕ ਵਿਖੇ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਵੀਰਾਂ ਅਤੇ ਭੈਣਾਂ ਨੇ ਹਿੱਸਾ ਲਿਆ। ਜਿਸ ਵਿੱਚ ਮੁੱਖ ਮਸਲਿਆਂ ਤੇ ਲਟਕ ਰਹੀਆਂ ਮੰਗਾਂ ਤੇ ਵੱਖ-ਵੱਖ ਬੁਲਾਰੇ ਸਾਥੀ ਪੂਰਨ ਸਿੰਘ ਸਕੱਤਰ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਮਿਤੀ 16-01-2026 ਨੂੰ ਕਿਸਾਨ, ਮਜ਼ਦੂਰਾਂ ਮੁਲਾਜ਼ਮਾਂ ਤੇ ਪਾਵਰ ਕਾਮ ਦੇ ਪੈਨਸ਼ਨਰਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਮਿਤੀ 22-01-2026 ਨੂੰ ਨਛੱਤਰ ਸਿੰਘ ਧਾਲੀਵਾਲ ਹਾਲ ਵਿੱਚ ਸਰਕਲ ਦੀ ਕਨਵੇਸ਼ਨ ਕੀਤੀ ਜਾਵੇਗੀ। ਵੱਖ ਵੱਖ ਬੁਲਾਰਿਆਂ ਸਾਥੀ ਸਵਰਨ ਸਿੰਘ ਸੁਖਮੰਦਰ ਸਿੰਘ ਕਮੇਟੀ ਮੈਂਬਰ ਵੱਲੋਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਸਾਰੇ ਜਥੇਬੰਦੀ ਵੱਲੋਂ ਦਿੱਤੇ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਸਾਥੀ ਸੁਰਿੰਦਰ ਪਾਲ ਸਿੰਘ ਸਰਕਲ ਸਕੱਤਰ ਵੱਲੋਂ ਸਰਕਾਰਾਂ ਵੱਲੋਂ ਬਿਜਲੀ ਬਿੱਲ 2025 ਦੀ ਵਿਆਖਿਆ ਕੀਤੀ ਨਾਲ ਹੀ ਨਰੇਗਾ ਕਾਮਿਆਂ ਬਾਰੇ ਦੱਸਿਆ ਕੇਂਦਰ ਸਰਕਾਰ ਵੱਲੋਂ ਜੋ ਕਦੇ ਕਾਨੂੰਨ ਮੜੇ ਜਾਂ ਰਹੇ ਹਨ ਉਹਨਾਂ ਦੀ ਨਿੰਦਿਆ ਕੀਤੀ। ਸਾਥੀ ਅਮਰਜੀਤ ਸਿੰਘ ਦੁੱਗਲ ਸਰਕਲ ਉਪ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਜਮੀਨਾਂ ਥਰਮਲ ਵਗੇਰਾ ਕੋਡੀ ਦੇ ਭਾਅ ਵੇਚ ਰਹੇ ਹਨ। ਉਸ ਦੀ ਵੀ ਨਿੰਦਾ ਕੀਤੀ ਅੰਤ ਵਿੱਚ ਦਰਸ਼ਕ ਕੁਮਾਰ ਬਾਵਾ ਵੱਲੋਂ ਦੱਸਿਆ ਕਿ ਪੈਨਸ਼ਨਰਾਂ ਦੇ ਮੰਗਾਂ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ ਹਨ। ਮੰਡਲ ਕੋਟਕਪੂਰਾ ਵਿੱਚ ਲਿਵ ਇਨ ਕਿਸਮੈਂਟ ਅਤੇ 2016 ਤੋਂ 2021 ਤੱਕ ਦੇ ਬਕਾਏ ਅਜੇ ਤੱਕ ਲਟਕ ਰਹੇ ਹਨ ਭਾਵੇਂ ਜਥੇਬੰਦੀ ਵੱਲੋਂ ਸਮੇਂ-ਸਮੇਂ ਤੇ ਕਈ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਯਾਦ ਕਰਵਾਇਆ ਗਿਆ। ਪ੍ਰੰਤੂ ਅਜੇ ਤੱਕ ਲਾਗੂ ਨਹੀਂ ਹੋ ਸਕੀ ਜਥੇਬੰਦੀ ਵੱਲੋਂ ਅਤੇ ਪੈਨਸ਼ਨਰਾਂ ਵੱਲੋਂ ਵੱਡਾ ਰੋਸ ਪਾਇਆ ਜਾ ਰਿਹਾ ਹੈ। ਜਿੱਥੇਬੰਦੀ ਮੰਗ ਕਰਦੀ ਹੈ ਕਿ ਤੁਰੰਤ ਇਨ੍ਹਾਂ ਵੱਲ ਧਿਆਨ ਦਿੱਤਾ ਜਾਵੇ, ਨਹੀਂ ਤਾਂ ਜਿੱਥੇਬੰਦੀ ਅਗਲੇ ਐਕਸ਼ਨ ਲਈ ਮਜਬੂਰ ਹੋਵੇਗੀ। ਜਿਸਦੀ ਜਿੰਮੇਵਾਰੀ ਸੰਬੰਧਿਤ ਅਧਿਕਾਰੀ ਦੀ ਹੋਵੇਗੀ ਅੱਜ ਮਿਤੀ 08-01-2026 ਦਾ ਕੈਲੰਡਰ ਜਾਰੀ ਕੀਤਾ ਗਿਆ। ਨਾਲ ਹੀ ਉਨ੍ਹਾਂ ਮਿਤੀ 16-01-2026 ਅਤੇ ਮਿਤੀ 22-01-2026 ਦੇ ਦਿੱਤੇ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਇਸ ਦੀ ਜਾਣਕਾਰੀ ਜੋਗਿੰਦਰ ਸਿੰਘ ਪ੍ਰੈਸ ਸਕੱਤਰ ਵੱਲੋਂ ਦਿੱਤੀ ਗਈ।