ਬਾਬਾ ਬੰਦਾ ਬਹਾਦਰ ਕਾਲਜ ’ਚ ਪ੍ਰੋਗਰਾਮ ਕਰਵਾਇਆ
ਬਾਬਾ ਬੰਦਾ ਬਹਾਦਰ ਕਾਲਜ ਆੱਫ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ
Publish Date: Sat, 07 Mar 2026 03:59 PM (IST)
Updated Date: Sun, 08 Mar 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਬਾਬਾ ਬੰਦਾ ਬਹਾਦਰ ਕਾਲਜ ਆੱਫ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਬੀ.ਐੱਡ. ਅਤੇ ਈ.ਟੀ.ਟੀ ਦੇ ਵਿਦਿਆਰਥੀਆਂ ਵੱਲੋਂ ਮਹਿਲਾਵਾਂ ਦੁਆਰਾ ਦੇਸ਼ ਦੀ ਤਰੱਕੀ ਵਿਚ ਪਾਏ ਯੋਗਦਾਨ ਬਾਰੇ ਜ਼ਿਕਰ ਕੀਤਾ ਗਿਆ। ਮਹਿਲਾਵਾਂ ਨਾਲ ਸਬੰਧਿਤ ਕਵਿਤਾਵਾਂ, ਗੀਤ, ਸ਼ਾਇਰੀ, ਭਾਸ਼ਣ ਆਦਿ ਵੀ ਪੇਸ਼ ਕੀਤੇ ਗਏ। ਜਿਹਨਾਂ ਦਾ ਵਿਸ਼ਾ ਅਜੋਕੇ ਸਮੇਂ ਵਿਚ ਔਰਤ ਦੀ ਸਥਿਤੀ ਅਤੇ ਵੱਡਮੁੱਲਾ ਯੋਗਦਾਨ ਰਿਹਾ। ਇਸ ਦੌਰਾਨ ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਇਸ ਦਿਨ ਦੇ ਮਹੱਤਵ ਬਾਰੇ ਦੱਸਿਆ ਕਿ 1910 ਵਿੱਚ ਕਲਾਗ ਜ਼ੈਕਟਿਨ ਨਾਮ ਦੀ ਮਹਿਲਾ ਨੇ ਵਿਸ਼ਵ ਮਹਿਲਾ ਨੇ ਵਿਸ਼ਵ ਦਿਵਸ ਮਨਾਉਣ ਦਾ ਵਿਚਾਰ ਦਿੱਤਾ ਤਾਂ ਜੋ ਮਹਿਲਾਵਾ ਨੂੰ ਆਪਣੇ ਅਧਿਕਾਰਾਂ ਤੋਂ ਜਾਣੂ ਕਰਵਾਇਆ। ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਸੁਨੇਹਾ ਦਿੱਤਾ ਕਿ ਵਿਸ਼ਵ ਔਰਤਾਂ ਬਿਨਾਂ ਅਧੂਰਾ ਹੈ ਸੋ ਸਾਨੂੰ ਸਭ ਨੂੰ ਔਰਤਾਂ ਨੂੰ ਅਗਾਂਹ ਆਉਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਸਮਾਜ ਵਿਚ ਫੈਲੀਆ ਕੁਰੀਤੀਆ ਦਾਜ, ਭਰੂਣ ਹੱਤਿਆ, ਘਰੇਲੂ ਹਿੰਸਾ, ਆਦਿ ਵਰਗੀਆਂ ਊਣਤਾਈਆਂ ਨੂੰ ਖਤਮ ਕਰਨਾ ਚਾਹੀਦਾ ਹੈ। ਤਾਂ ਜੋ ਸਮਾਜ ਨੂੰ ਪ੍ਰਗਤੀ ਦੇ ਰਾਹ ਤੇ ਤੋਰਿਆ ਜਾ ਸਕੇ।