ਸ਼ਹੀਦੀ ਸਮਾਰਕ 'ਤੇ ਨਤਮਸਤਕ ਹੋਏ ਅਕਾਲ ਸਹਾਇ ਕਾਲਜ ਦੇ ਵਿਦਿਆਰਥੀ
ਇਨਕਲਾਬ ਜਿੰਦਾਬਾਦ' ਦੇ ਨਾਅਰਿਆ ਨਾਲ ਸ਼ਹੀਦੀ ਸਮਾਰਕ 'ਤੇ ਨਤਮਸਤਕ ਹੋਏ ਅਕਾਲ ਸਹਾਇ ਕਾਲਜ ਦੇ ਵਿਦਿਆਰਥੀ
Publish Date: Sat, 21 Mar 2026 04:07 PM (IST)
Updated Date: Sun, 22 Mar 2026 04:04 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਅਕਾਲ ਸਹਾਇ ਕਾਲਜ ਆਫ਼ ਐਜੂਕੇਸ਼ਨ, ਕੋਟਕਪੂਰਾ ਦੀ ਸਮੁੱਚੀ ਮੇਨੇਜਮੈਂਟ, ਪ੍ਰਿੰਸੀਪਲ ਡਾ. ਮੀਨਾ ਸ਼ਰਮਾ, ਵਿਦਿਆਰਥੀ ਭਲਾਈ ਸੈੱਲ ਦੇ ਇੰਚਾਰਜ਼ ਸੁਰਜੀਤ ਸਿੰਘ ਅਤੇ ਸਪਨਾ ਕਮਲ ਦੀ ਰਹਿਨੁਮਾਈ ਹੇਠ ਕਾਲਜ ਵਿੱਚ ਸਫ਼ਲਤਾਪੂਰਵਕ ਚੱਲ ਰਹੇ ਬੀ.ਐੱਡ ਅਤੇ ਡੀ.ਐੱਲ.ਐੱਡ/ਈ.ਟੀ.ਟੀ ਕੋਰਸ ਦੇ ਵਿਦਿਆਰਥੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਨਤਮਸਤਕ ਹੋਏ ਅਤੇ ਸ਼ਹੀਦਾਂ ਵੱਲੋਂ ਭਾਰਤ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ l ਇਸ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਹਰਪ੍ਰੀਤ ਐੱਸ. (ਅਸਿੱ.ਪ੍ਰੋ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਇਨਕਲਾਬ ਜਿੰਦਾਬਾਦ ਦੇ ਨਾਅਰਿਆ ਨਾਲ ਪ੍ਰਣ ਕੀਤਾ ਕਿ ਉਹ ਆਪਣੇ ਅਧਿਆਪਕਨ ਕੀਤੇ ਦੌਰਾਨ ਵੀ ਦੇਸ਼ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਰੱਖਣਗੇ ਅਤੇ ਦੇਸ਼ ਦੇ ਭਵਿੱਖ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿਣਗੇ l ਇਸ ਮੌਕੇ ਕਾਲਜ ਦੇ ਸੁਖਪ੍ਰੀਤ ਕੌਰ (ਅਸਿੱ.ਪ੍ਰੋ.), ਕੁਲਵੀਰ ਕੌਰ (ਅਸਿੱ.ਪ੍ਰੋ.), ਸਤਿੰਦਰ ਕੌਰ (ਅਸਿੱ.ਪ੍ਰੋ.), ਅੰਜਨਾ (ਅਸਿੱ.ਪ੍ਰੋ.), ਨਿਮਰਤਪਾਲ ਕੌਰ ਅਤੇ ਮਨਦੀਪ ਸਿੰਘ ਦਾ ਵੀ ਬਹੁਮੁੱਲਾ ਯੋਗਦਾਨ ਰਿਹਾ।