ਮੇਲੇ ਦਾ ਕੇਂਦਰ ਬਿੰਦੂ ਬਣੀ ਸਾਥ ਸਮਾਜਿਕ ਗੂੰਜ ਦੀ ਪ੍ਰਦਰਸ਼ਨੀ
ਮਾਂ ਬੋਲੀ ਪੰਜਾਬੀ ਦੇ 35 ਅੱਖਰੀ ਵੱਡਆਕਾਰੀ ਫੱਟੀ ਅਤੇ ‘ਊੜਾ’ ਦੀ ਵਧੀ ਮੰਗ : ਜਲਾਲੇਆਣਾ
Publish Date: Sat, 17 Jan 2026 05:44 PM (IST)
Updated Date: Sun, 18 Jan 2026 04:10 AM (IST)

ਪੰਜਾਬੀ ’ਚ 35 ਅੱਖਰੀ ਫੱਟੀ ਤੇ ‘ਊੜਾ’ ਦੀ ਮੰਗ ਮੰਗ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ, :- ਮਾਂ ਬੋਲੀ ਪੰਜਾਬੀ, ਜੂਟ ਬੈਗ, ਈਕੋ ਫਰੈਂਡਲੀ ਅਤੇ ਲੱਕੜ ਦਾ ਸਮਾਨ ਪੰਜਾਬ ਭਰ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਸਮੇਤ ਦਿੱਲੀ ਵਿੱਚ ਵੀ ਲੱਗਣ ਵਾਲੀਆਂ ਵੱਡੀਆਂ ਪ੍ਰਦਰਸ਼ਨੀਆਂ ਵਿੱਚ ਵਿਲੱਖਣ ਕਿਸਮ ਦੀਆਂ ਵਸਤੂਆਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਸਾਥ ਸਮਾਜਿਕ ਗੂੰਜ਼ ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਦੀ ਪ੍ਰਦਰਸ਼ਨੀ ਅਤੇ ਸਟਾਲ ਅੱਜ ਡਾ ਹਰੀ ਸਿੰਘ ਸੇਵਕ ਸਿੰਘ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿਖੇ ਸ਼ੁਰੂ ਹੋਏ ਤਿੰਨ ਰੋਜਾ ਪੰਜਾਬ ਸਖੀ ਸ਼ਕਤੀ ਮੇਲੇ ਦਾ ਵੀ ਕੇਂਦਰ ਬਿੰਦੂ ਬਣੀ ਰਹੀ। ਜਿਕਰਯੋਗ ਹੈ ਕਿ ਇਸ ਪੋ੍ਰਗਰਾਮ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਸਮੇਤ ਭਾਰੀ ਗਿਣਤੀ ਵਿੱਚ ਜਿਲੇ ਦੇ ਉੱਚ ਅਧਿਕਾਰੀ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਾਥ ਸਮਾਜਿਕ ਗੂੰਜ਼ ਵਾਲੀ ਸਟਾਲ ’ਤੇ ਪੁੱਜੇ ਡਾ ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ ਅਮਨਦੀਪ ਕੇਸ਼ਵ ਮੁੱਖ ਅਫਸਰ ਆਤਮਾ, ਰੰਗ ਹਰਜਿੰਦਰ ਸਿੰਘ ਨਾਟਕਕਾਰ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ, ਮਾ ਸੁਰਿੰਦਰਪਾਲ ਸਿੰਘ ਸੋਨੀ ਅਤੇ ਗਾਈਡੈਂਸ ਕੋਂਸਲਰ/ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਹੋਰਨਾ ਪਤਵੰਤਿਆਂ ਨੂੰ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਨਵਜੋਤ ਆਜੀਵਿਕਾ ਸੈਲਫ ਹੈਲਪ ਗਰੁੱਪ ਦੇ ਬੈਨਰ ਹੇਠ ਉਹਨਾ ਜਿੱਥੇ ਵੀ ਮਾਂ ਬੋਲੀ ਪੰਜਾਬੀ ਦੀਆਂ ਵੱਖ ਵੱਖ ਕਿਸਮਾ ਦੀਆਂ ਵਸਤੂਆਂ ਪ੍ਰਦਰਸ਼ਨੀ ਵਿੱਚ ਡਿਸਪਲੇਅ ਕੀਤੀਆਂ ਤਾਂ ਸਭ ਤੋਂ ਜਿਆਦਾ 35 ਅੱਖਰੀ ਵੱਡਆਕਾਰੀ ਫੱਟੀ ਅਤੇ ‘ਊੜਾ’ ਦੀ ਮੰਗ ਰਹੀ। ਗੁਰਵਿੰਦਰ ਸਿੰਘ ਜਲਾਲੇਆਣਾ ਨੇ ਦਾਅਵਾ ਕੀਤਾ ਕਿ ਜੂਟ ਬੈਗ ਅਤੇ ਲੱਕੜ ਦਾ ਸਮਾਨ ਵੇਚਣ ਦਾ ਖਾਸ ਮੰਤਵ ਅਤੇ ਮਕਸਦ ਇਹ ਵੀ ਹੈ ਕਿ ਪਲਾਸਟਿਕ ਅਤੇ ਡਿਸਪੋਜਲ ਨੂੰ ਤਿਆਗਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਕਿਉਂਕਿ ਅੱਜ ਵਾਤਾਵਰਣ ਨੂੰ ਪਲੀਤ ਕਰਨ ਵਿੱਚ ਪਲਾਸਟਿਕ ਅਤੇ ਡਿਸਪੋਜਲ ਵਾਲੀਆਂ ਵਸਤੂਆਂ ਦਾ ਵੀ ਅਹਿਮ ਯੋਗਦਾਨ ਹੈ। ਸਕੂਲ ਦੇ ਪਿ੍ਰੰਸੀਪਲ ਪੰਨਾ ਲਾਲ ਨੇ ਦੱਸਿਆ ਕਿ ਤਿੰਨ ਰੋਜਾ ਪੰਜਾਬ ਸਖੀ ਸ਼ਕਤੀ ਮੇਲੇ ਵਿੱਚ ਸੈਂਕੜੇ ਕਿਸਮ ਦਾ ਆਰਗੈਨਿਕ ਗੁੜ, ਸ਼ੱਕਰ, ਸ਼ਹਿਦ, ਆਚਾਰ, ਚਟਣੀ, ਮੁਰੱਬਾ, ਸਿਰਕਾ ਆਦਿ ਸਮੇਤ ਔਰਤਾਂ ਦੇ ਕਿੱਤਾਮੁਖੀ ਧੰਦੇ ਨਾਲ ਜੁੜੀਆਂ ਅਨੇਕਾਂ ਅਜਿਹੀਆਂ ਸਟਾਲਾਂ ਹਨ, ਜਿੱਥੇ ਪਹਿਲੇ ਦਿਨ ਭਾਰੀ ਭੀੜ ਦੇਖਣ ਨੂੰ ਮਿਲੀ।