ਦਸ਼ਮੇਸ਼ ਪਬਲਿਕ ਸਕੂਲ ਦੀ ਇਮਾਰਤ ਦਾ ਕੀਤਾ ਉਦਘਾਟਨ
ਦਸ਼ਮੇਸ਼ ਪਬਲਿਕ ਸਕੂਲ ਦੀ 7ਵੀਂ ਵਿਦਿਅਕ ਸੰਸਥਾ ਦਾ ਦੀ ਬਿਲਡਿੰਗ ਦਾ ਉਦਘਾਟਨ
Publish Date: Fri, 06 Mar 2026 03:31 PM (IST)
Updated Date: Sat, 07 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਦਸਮੇਸ਼ ਪਬਲਿਕ ਸਾਦਿਕ ਦੀ 7ਵੀਂ ਵਿਦਿਅਕ ਸੰਸਥਾ ਦਾ ਸਾਦਿਕ ਵਿਖੇ ਸ਼ੁਭ ਆਰੰਭ ਕਰਨ ਲਈ ਭਰਵਾਂ ਸਮਾਗਮ ਕਰਵਾਇਆ ਗਿਆ।ਪਾਠ ਦੇ ਭੋਗ ਉਪਰੰਤ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਸਥਾਵਾਂ ਦੇ ਮੁੱਖ ਸੇਵਾਦਾਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਸਵਰਗੀ ਸਾਬਕਾ ਵਿਧਾਇਕ ਕਰਨੈਲ ਸਿੰਘ ਡੋਡ ਨੇ ਵਿਦਿਅਕ ਸੰਸਥਾ ਦੀ ਸ਼ੁਰੂਆਤ ਕੀਤੇ ਤੇ ਅੱਜ ਸਾਦਿਕ ਵਿਖੇ 7ਵੀਂ ਵਿਦਿਅਕ ਸੰਸਥਾ ਸ਼ੁਰੂ ਕੀਤੀ ਜਾ ਰਹੀ ਹੈ।ਜਿਸ ਤਰਾਂ ਕਿ ਦੇਸ਼ ਭਰ ਵਿੱਚ ਦਸਮੇਸ਼ ਪਬਲਿਕ ਸਕੂਲ ਦਾ ਨਾਮ ਹੈ ਤੇ ਸੰਸਥਾ ਵੱਲੋਂ ਜਿਸ ਤਰਾਂ ਦੀ ਸਹੂਲਤ ਦੇ ਕੇ ਬੱਚਿਆਂ ਦਾ ਭਵਿੱਖ ਉਜਵਲ ਕੀਤਾ ਜਾਂਦਾ ਹੈ ਉਹ ਸਾਰੀਆਂ ਸੰਸਥਾਵਾਂ ਸਮੇਤ ਸਾਦਿਕ ਵਿਖੇ ਵੀ ਜਾਰੀ ਰਹੇਗਾ।ਸਾਡੇ ਸਕੂਲ ਦੇ ਬੱਚੇ ਪੜ੍ਹ ਕੇ ਵੱਖ ਵੱਖ ਸਰਕਾਰੀ, ਗੈਰਸਰਕਾਰੀ ਨੌਕਰੀਆਂ, ਵਿਦੇਸ਼ ਤੇ ਵਪਾਰਕ ਅਦਾਰਿਆਂ ਵਿੱਚ ਆਪਣਾ ਨਾਮ ਕਮਾ ਰਹੇ ਹਨ।ਸਕੂਲ ਵਿੱਚ ਸ਼ਾਨਦਾਰ ਬਿਲਡਿੰਗ, ਖੁਸ਼ਗਵਾਰ ਮਾਹੌਲ, ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਖੇਡਾਂ ਅਤੇ ਆਤਮ ਨਿਰਭਰ ਬਣਾਉਣ ਲਈ ਵੀ ਉੱਚਿਤ ਕਦਮ ਚੁੱਕੇ ਜਾਂਦੇ ਹਨ ਜਿਸ ਕਰਕੇ ਸਕੂਲ ਦੇ ਨਤੀਜੇ ਹਰ ਵਾਰ 100 ਫੀਸਦੀ ਰਹਿੰਦੇ ਹਨ।ਉਨਾਂ ਇਲਾਕੇ ਦੇ ਮੋਹਤਬਰਾਂ ਤੇ ਮਾਪਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਸਕੂਲ ਵਿੱਚੋਂ ਪੜ੍ਹੇ ਬੱਚੇ ਕੁਝ ਬਣ ਕੇ ਨਿਕਲਦੇ ਹਨ ਤੇ ਦੇਸ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਹਨ। ਇਕੱਠ ਨੂੰ ਸਵਰਨਜੀਤ ਸਿੰਘ ਗਿੱਲ, ਡਾ. ਗੁਰਸੇਵਕ ਸਿੰਘ, ਪ੍ਰਧਾਨ ਗੁਰਦੇਵ ਸਿੰਘ ਰਿਟਾ. ਆਈ.ਏ.ਐਸ, ਸੁਰਜੀਤ ਸਿੰਘ ਢਿੱਲੋਂ ਤੇਬਲਜਿੰਦਰ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੋਸਾਇਟੀ ਫ਼ਰੀਦਕੋਟ ਦੇ ਸੀਨੀਅਰ ਵਾਈਸ ਪ੍ਰਧਾਨ ਡਾ ਗੁਰਸੇਵਕ ਸਿੰਘ, ਜੂਨੀਅਰ ਵਾਈਸ ਪ੍ਰਧਾਨ ਸੁਖਪਾਲ ਸਿੰਘ ਕੰਗ, ਸਕੱਤਰ ਜਸਬੀਰ ਸਿੰਘ ਸੰਧੂ, ਜੌਇੰਟ ਸਕੱਤਰ ਹਰਪ੍ਰੀਤ ਸਿੰਘ ਡੋਡ, ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਢਿੱਲੋਂ, ਹਰਜੀਤ ਸਿੰਘ ਲਿੱਲੀ, ਡਾ ਐਸ ਐਸ ਬਰਾੜ (ਮੈਂਬਰ),ਇਕਬਾਲ ਸਿੰਘ (ਮੈਂਬਰ, ਗੁਰਮੀਤ ਸਿੰਘ ਢਿੱਲੋਂ, ਡਾ. ਐਸ.ਐਸ.ਬਰਾੜ, ਹਰਜੀਤ ਸਿੰਘ, ਇਕਬਾਲ ਸਿੰਘ, ਬੋਹੜ ਸਿੰਘ ਥਿੰਦ, ਦਲਜੀਤ ਸਿੰਘ ਢਿੱਲੋਂ, ਦੀਸ਼ਾ ਸਿੰਘ ਸਰਪੰਚ ਸਾਦਿਕ, ਰਣਧੀਰ ਸਿੰਘ ਸੰਧੂ, ਰਾਜ ਸੰਧੂ, ਕਾਕਾ ਸੰਧੂ, ਡਾ. ਬੂਟਾ ਸਿੰਘ ਢਿੱਲੋਂ, ਸੱਤਾ ਸੰਧੂ, ਕੇਵਲ ਸਿੰਘ ਅਹਿਲ, ਹੈਪੀ ਸੰਧੂ, ਹਰਪ੍ਰੀਤ ਸਿੰਘ ਸੰਧੂ ਨੰਬਰਦਾਰ, ਸੇ਼ਰਬਾਜ ਸਿੰਘ ਕਿੰਗਰਾ,ਪਵਨ ਸੇਖੋਂ ਬੀਹਲੇਵਾਲਾ, ਪ੍ਰਿੰਸੀਪਲ ਜਸ਼ੂ ਧੀਂਗੜਾ ਤੇ ਸਮੂਹ ਸਟਾਫ ਹਾਜਰ ਸਨ।