ਫਰੀਦਕੋਟ-ਕੋਟਕਪੂਰਾ ਰੋਡ ਦੀ ਦੂਜੀ ਪੁਲੀ ਦੇ ਸੁਧਾਰ ਦੀ ਮੰਗ
ਸੁਰੱਖਿਆ ਦੇ ਮੱਦੇਨਜਰ ਫਰੀਦਕੋਟ-ਕੋਟਕਪੂਰਾ ਰੋਡ ਦੀ ਦੂਜੀ ਪੁਲੀ ਦੇ ਸੁਧਾਰ ਦੀ ਮੰਗ
Publish Date: Mon, 02 Mar 2026 03:28 PM (IST)
Updated Date: Tue, 03 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ–ਕੋਟਕਪੂਰਾ ਰੋਡ ਦੇ ਵਿਸਥਾਰ ਅਤੇ ਨਵੀਨੀਕਰਨ (ਸੇਮ ਨਾਲੇ ਵਾਲਾ ਪੁੱਲ ਨੇੜੇ ਹੋਟਲ ਸ਼ਾਹੀ ਹਵੇਲੀ) ਦੀ ਮਨਜ਼ੂਰੀ ਦੇਣ ਬਦਲੇ ਅਰਸ਼ ਸੱਚਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਫਰੀਦਕੋਟ ਦੀ ਤਰੱਕੀ, ਆਵਾਜਾਈ ਸੁਵਿਧਾ ਅਤੇ ਭਵਿੱਖੀ ਇਨਫਰਾਸਟਰਕਚਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਪਰ ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਵਿਕਾਸ ਓਦੋ ਹੀ ਪੂਰਾ ਮੰਨਿਆ ਜਾਵੇਗਾ ਜਦੋਂ ਹਰ ਇੰਚ ਸੜਕ ਜਾਨ ਦੀ ਹਿਫ਼ਾਜ਼ਤ ਲਈ ਸੁਰੱਖਿਅਤ ਹੋਵੇ। ਉਨ੍ਹਾਂ ਜਨਹਿਤ ਵਿੱਚ ਧਿਆਨ ਦਿਵਾਇਆ ਕਿ ਇਸੇ ਸਟਰੈਚ ’ਤੇ ਇੰਪਰੂਵਮੈਂਟ ਟਰੱਸਟ ਬਿਲਡਿੰਗ ਅਤੇ ਸਰਵਿਸ ਸਟੇਸ਼ਨ ਨੇੜੇ ਮੌਜੂਦ ਛੋਟੀ ਪੁਲੀ (ਕਲਵਰਟ) ਹੈ, ਜੇ ਮੌਜੂਦਾ ਪ੍ਰੋਜੈਕਟ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਇਹ ਭਵਿੱਖ ਵਿੱਚ ਇੱਕ ਖਤਰਨਾਕ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਸੰਭਾਵਿਤ ਖਤਰੇ ਚੌੜੀ ਸੜਕ ਤੇ ਵਧਦੀ ਰਫ਼ਤਾਰ ਅਤੇ ਅਚਾਨਕ ਤੰਗ ਹਿੱਸਾ ਹੋਣਾ, ਰਾਤ ਸਮੇਂ ਅਤੇ ਬਰਸਾਤ ਦੌਰਾਨ ਦਿੱਖ ਦੀ ਕਮੀ ਹੋਣ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਲਈ ਵਧਦਾ ਖਤਰਾ ਬਣ ਸਕਦਾ ਹੈ ਅਤੇ ਇਹ ਇੱਕ ਅਧੂਰਾ ਇਨਫਰਾਸਟਰਕਚਰ ਮਾਡਲ ਨਾ ਬਣੇ। ਅਰਸ਼ ਸੱਚਰ ਨੇ ਕਿਹਾ ਕਿ ਅਸੀਂ ਹਾਦਸੇ ਤੋਂ ਬਾਅਦ ਪ੍ਰਤੀਕ੍ਰਿਆ ਦੇਣ ਵਾਲੀ ਰਾਜਨੀਤੀ ਨਹੀਂ ਕਰਦੇ, ਅਸੀਂ ਹਾਦਸਾ ਹੋਣ ਤੋਂ ਪਹਿਲਾਂ ਰੋਕਣ ਵਾਲੀ ਜ਼ਿੰਮੇਵਾਰੀ ਵਾਲੀ ਸੋਚ ਰੱਖਦੇ ਹਾਂ। ਇੱਕ ਵੀ ਪਰਿਵਾਰ ਨੂੰ ਦੁੱਖ ਨਾ ਸਹਿਣਾ ਪਵੇ, ਇਹ ਸਾਡੀ ਪ੍ਰਾਥਮਿਕਤਾ ਹੈ, ਮੇਰੀਆਂ ਮੁੱਖ ਮੰਗਾਂ ਮੁੱਖ ਮੰਤਰੀ ਨੂੰ ਤੁਰਤ ਲੋਕ ਨਿਰਮਾਣ ਵਿਭਾਗ ਵੱਲੋਂ ਜੁਆਇੰਟ ਸਾਈਟ ਇੰਸਪੈਕਸ਼ਨ ਕੀਤੀ ਜਾਵੇ।