ਗੌਤਮ ਬੁੱਧ ਐਜੂਕੇਸ਼ਨਲ ਸੁਸਾਇਟੀ ਦੀ ਹੋਈ ਮੀਟਿੰਗ
ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੋਸਾਇਟੀ ਦੀ ਹੋਈ ਅਹਿਮ ਮੀਟਿੰਗ
Publish Date: Thu, 05 Mar 2026 03:41 PM (IST)
Updated Date: Fri, 06 Mar 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਅੱਜ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੋਸਾਇਟੀ ਦੀ ਪਰਮਪਾਲ ਸਾਕਿਆ ਪ੍ਰਧਾਨ ਦੇ ਗ੍ਰਹਿ ਵਿਖੇ ਬਹੁਤ ਹੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਮਾਜ ਦੇ ਬਹੁਤ ਸਾਰੇ ਮੈਂਬਰਾਂ, ਸੋਸਾਇਟੀ ਅਹੁਦੇਦਾਰਾਂ ਅਤੇ ਬੁੱਧ ਭਿੱਖੂਆਂ ਨੇ ਹਿੱਸਾ ਲਿਆ, ਜਿਸ ਦਾ ਮੌਕਾ ਏਜੰਡਾ ਆਉਣ ਵਾਲੇ ਬੁੱਧ ਪੂਰਨਿਮਾ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਣ ਨਾਲ ਸੰਬੰਧਿਤ ਸੀ। ਇਸ ਮੀਟਿੰਗ ਵਿੱਚ ਪਰਮਪਾਲ ਸਾਕਿਆ ਪ੍ਰਧਾਨ ਦੀ ਪੋਤੀ ਸਮਾਇਰਾ ਦੇ ਜਨਮਦਿਨ ਮੌਕੇ ਬੁੱਧ ਭਿਖੂਆਂ ਨੇ ਪਹੁੰਚ ਕੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਬੁੱਧ ਵੰਦਨਾ ਕੀਤੀ। ਬੁੱਧ ਤਿਖੂਆਂ ਨੇ ਭਗਵਾਨ ਬੁੱਧ ਦੁਆਰਾ ਦਿੱਤੇ ਗਏ ਉਪਦੇਸ਼ਾਂ ਬਾਰੇ ਸਮਾਜ ਦੇ ਬੱਚਿਆਂ ਔਰਤਾਂ ਅਤੇ ਮਰਦਾਂ ਨੂੰ ਜਾਣੂ ਕਰਵਾਇਆ ਅਤੇ ਅੰਧ ਵਿਸ਼ਵਾਸ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਸਬੰਧੀ ਸੁਚੇਤ ਕੀਤਾ। ਇਸ ਸਮੇਂ ਬੁੱਧ ਤਿਖੂਆ ਨੂੰ ਫਰੀਦਕੋਟ ਅਤੇ ਕੋਟਕਪੂਰਾ ਦੀ ਸੁਸਾਇਟੀ ਦੇ ਮੈਂਬਰਾਂ ਵੱਲੋਂ ਯਾਦਗਾਰੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ, ਰਸ਼ਪਾਲ ਸਿੰਘ, ਆਸ਼ਾ ਰਾਮ, ਗਿਆਨ ਸਿੰਘ, ਹੁਕਮ ਸਿੰਘ, ਹਰਵੀਰ ਸਿੰਘ, ਹੇਮ ਸਿੰਘ ਅਤੇ ਵਿਸ਼ੇਸ਼ ਤੌਰ ਤੇ ਕੋਟਕਪੂਰਾ ਤੋਂ ਪੁੱਜੇ ਪ੍ਰਧਾਨ ਸ਼ਾਮਵੀਰ ਸਾਕਿਆ ਆਦਿ ਹਾਜ਼ਰ ਸਨ।