ਮਾਂ ਚਿੰਤਪੂਰਣੀ ਛਿਨਮਸਤਿਕਾ ਮੰਦਰ ’ਚ ਮੂਰਤੀ ਸਥਾਪਤ
ਮਾਂ ਚਿੰਤਪੂਰਣੀ ਛਿਨਮਸਤਿਕਾ ਮੰਦਿਰ ਫ਼ਰੀਦਕੋਟ ਵਿਖੇ ਮੂਰਤੀ ਸਥਾਪਨਾ ਸਮਾਰੋਹ ਕਰਵਾਇਆ
Publish Date: Sat, 14 Feb 2026 04:42 PM (IST)
Updated Date: Sun, 15 Feb 2026 04:03 AM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਸ਼ਿਵ ਪਰਿਵਾਰ ਪ੍ਰਾਣ ਪ੍ਰਤਿਸ਼ਠਾ ਅਤੇ ਮੂਰਤੀ ਸਥਾਪਨਾ ਸਮਾਰੋਹ ਨਿਊ ਕੈਂਟ ਰੋਡ, ਗਲੀ ਨੰਬਰ 7 ਨਜ਼ਦੀਕ, ਮਾਂ ਚਿੰਤਪੂਰਣੀ ਛਿਨਮਸਤਿਕਾ ਮੰਦਿਰ ਵਿਖੇ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਤੋਂ ਪਹਿਲਾਂ ਮਾਂ ਚਿੰਤਪੂਰਣੀ ਛਿਨਮਸਤਿਕਾ ਮੰਦਿਰ ਵਿੱਚ ਸ਼ਿਵ ਪਰਿਵਾਰ ਪ੍ਰਾਣ ਪ੍ਰਤਿਸ਼ਠਾ ਵਿਦਵਾਨ ਬ੍ਰਾਹਮਣਾਂ ਦੁਆਰਾ, ਹਵਨ ਕਰਕੇ ਮੂਰਤੀ ਸਥਾਪਨਾ ਕਰਵਾਈ ਗਈ। ਇਸ ਸਮਾਰੋਹ ਦੌਰਾਨ ਭਗਤਾਂ ਦੁਆਰਾ ਵਿਧੀ ਪੂਰਵਕ ਪੂਜਨ ਵੀ ਕਰਵਾਇਆ ਗਿਆ। ਇਸ ਮੌਕੇ ਤੇ ਮੰਦਰ ਕਮੇਟੀ ਵੱਲੋਂ ਭਗਵਾਨ ਜੀ ਦਾ ਗੁਣਗਾਣ ਕੀਤਾ ਗਿਆ। ਮੰਦਰ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਅਤੁੱਟ ਭੰਡਾਰਾ ਲਗਾਇਆ ਗਿਆ। ਇਸ ਸ਼ੁੱਭ ਅਵਸਰ ਤੇ ਮਹਾਸ਼ਿਵਰਾਤਰੀ ਦੇ ਮਹੱਤਵ ਪ੍ਰਤੀ ਸਮੂਹ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਸਮੂਹ ਸੰਗਤਾਂ ਨੇ ਭਗਵਾਨ ਭੋਲੇ ਸ਼ੰਕਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭੂਸ਼ਣ ਬਾਂਸਲ, ਸੁਧੀਰ ਐਡਵੋਕੇਟ, ਮਹਿੰਦਰ ਬਾਂਸਲ, ਪ੍ਰਵੀਣ ਚਾਵਲਾ, ਸੰਦੀਪ ਬਾਂਸਲ, ਸੁਖਦੇਵ ਸ਼ਰਮਾ, ਪ੍ਰਦੀਪ ਗਰਗ,ਬਿੰਦਰ ਪੰਡਿਤ , ਪ੍ਰਦੀਪ ਚਾਵਲਾ,ਪੁਰਸ਼ੋਤਮ ਚੌਧਰੀ, ਰਾਹੁਲ ਚੌਧਰੀ, ਵਿੱਕੀ ਭੰਡਾਰੀ, ਸੰਜੀਵ ਮਿੱਤਲ, ਸੁਰਿੰਦਰ ਤਿਵਾੜੀ, ਅਨਿਲ ਸ਼ਰਮਾ ਆਦਿ ਹਾਜ਼ਰ ਸਨ।