ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਲੋਹੜੀ ਧੀਆਂ ਦੀ ਭਲਕੇ
ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਵੱਲੋਂ ਲੋਹੜੀ ਧੀਆਂ ਦੀ 11 ਜਨਵਰੀ ਨੂੰ ਮਨਾਈ ਜਾਵੇਗੀ
Publish Date: Fri, 09 Jan 2026 05:57 PM (IST)
Updated Date: Sat, 10 Jan 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਵੱਲੋਂ 17ਵਾਂ ਮੇਲਾ ਲੋਹੜੀ ਧੀਆਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀਵਨ ਸਿੰਘ ਨਗਰ ਗਲੀ ਨੰਬਰ ਇੱਕ ਕੋਟਕਪੂਰਾ ਮਿਤੀ 11 ਜਨਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਕਮੇਡੀ ਕਲਾਕਾਰ ਚਾਚੀ ਲੁਤਰੋ, ਪ੍ਰੀਤੋ ਬਠਿੰਡਾ, ਤੇਜਾ ਅਮਲੀ, ਮਿਸ ਪ੍ਰੀਤੋ ਅਤੇ ਮੇਜਰ ਸ਼ੌਂਕੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ ਇਹ ਜਾਣਕਾਰੀ ਚੇਅਰਮੈਨ ਗੁਰਲਾਲ ਸਿੰਘ ਲਾਲੀ ਨੇ ਦਿੱਤੀ। ਅੱਗੇ ਉਨ੍ਹਾਂ ਕਿਹਾ ਕਿ ਸੰਸਥਾ ਧੀਆਂ ਧਿਆਣੀਆਂ ਲਈ ਹਮੇਸ਼ਾ ਹੀ ਵੱਧ ਚੜ ਕੇ ਲੰਬੇ ਸਮੇਂ ਤੋਂ ਉਹਨਾਂ ਦੇ ਡਿੱਗਦੇ ਹੋਏ ਮਿਆਰ ਨੂੰ ਚੁੱਕਣ ਲਈ ਕੰਮ ਕਰਦੀ ਆ ਰਹੀ ਹੈ। ਇਸ ਮੌਕੇ ਸੰਸਥਾ ਦੇ ਆਗੂ ਐਡਵੋਕੇਟ ਮੈਡਮ ਸੀਮਾਣੀ ਜਸਪ੍ਰੀਤ ਕੌਰ ਜੱਸੀ ਮੀਤ ਪ੍ਰਧਾਨ ਪੰਜਾਬ, ਪੂਨਮ ਰਾਣੀ ਵਾਈਸ ਪ੍ਰਧਾਨ ਜਿਲਾ ਫਰੀਦਕੋਟ ਅਤੇ ਗੁਰਪ੍ਰੀਤ ਕੌਰ ਰੂਬੀ ਆਦਿ ਆਗੂਆਂ ਸ਼ਾਮਲ ਸਨ।