ਗੁਰੂ ਰਵਿਦਾਸ ਦੇ ਜੀਵਨ ਸਬੰਧੀ ਕੁਇਜ਼ ਮੁਕਾਬਲੇ ਦੇ ਜੇਤੂ ਸਨਮਾਨਿਤ
ਸਥਾਨਕ ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਦੁਆਰਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹੁੱਲਾ ਹਰਨਾਮਪੁਰਾ ਵਿਖੇ ਸ਼ੋ੍ਮਣੀ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਭਪ੍ਰਤਾਪ ਸਿੰਘ ਦੁਆਰਾ ਸ਼ਬਦ 'ਕਲਿ ਤਾਰਨ ਗੁਰੁ ਨਾਨਕ ਆਇਆ' ਨਾਲ ਸ਼ੂਰਆਤ ਹੋਈ। ਇਸ ਤੋਂ ਬਾਅਦ
Publish Date: Tue, 27 Feb 2024 03:00 AM (IST)
Updated Date: Tue, 27 Feb 2024 03:00 AM (IST)

ਪੱਤਰ ਪੇ੍ਰਰਕ, ਕੋਟਕਪੂਰਾ : ਸਥਾਨਕ ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਦੁਆਰਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹੁੱਲਾ ਹਰਨਾਮਪੁਰਾ ਵਿਖੇ ਸ਼ੋ੍ਮਣੀ ਭਗਤ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਭਪ੍ਰਤਾਪ ਸਿੰਘ ਦੁਆਰਾ ਸ਼ਬਦ 'ਕਲਿ ਤਾਰਨ ਗੁਰੁ ਨਾਨਕ ਆਇਆ' ਨਾਲ ਸ਼ੂਰਆਤ ਹੋਈ। ਇਸ ਤੋਂ ਬਾਅਦ ਵਰਸੀਰਤ ਕੌਰ ਨੇ 'ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ', ਚੰਦਨਪ੍ਰਰੀਤ ਕੌਰ ਨੇ 'ਦਰਸਨੁ ਦੇਖਿ ਜੀਵਾਂ ਗੁਰ ਤੇਰਾ' ਤੇ ਜਗਜੀਤ ਕੌਰ ਨੇ 'ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿੱਤਾ ਲਹੀਐ' ਸ਼ਬਦ ਕੀਰਤਨ ਕਰਕੇ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਨ ਦਾ ਯਤਨ ਕੀਤਾ। ਉੁਪਰੰਤ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰਰਾਰੰਭ ਕੀਤੇ ਜੋ ਕਿ ਸੰਗਤੀ ਰੂਪ 'ਚ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਰਸੰਗੀਤ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ। ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਜੁੱਗੋ ਜੁੱਗ ਅੱਟਲ ਸਾਹਿਬ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿੱਚ ਭਗਤ ਰਵਿਦਾਸ ਜੀ ਦੀ ਉਚਾਰੀ ਹੋਈ ਬਾਣੀ ਮਿਲਦੀ ਹੈ। ਉਨਾਂ੍ਹ ਨੇ ਸ਼ੋਮਣੀ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸੰਬੰਧਤ ਸਵਾਲ ਕੀਤੇ ਜਿਨਾਂ੍ਹ ਦੇ ਸਹੀ ਜਵਾਬ ਦੇਣ ਵਾਲਿਆਂ ਦਾ ਸਨਮਾਨ ਸੋਹਣ ਸਿੰਘ, ਜਸਮੀਤ ਸਿੰਘ ਅਤੇ ਗੁਰਸੰਗੀਤ ਸਿੰਘ ਨੇ ਕੀਤਾ ਗਿਆ। ਉਨਾਂ੍ਹ ਨੇ ਸਮਾਗਮ 'ਚ ਪਹੁੰਚੀ ਸੰਗਤ ਨੂੰ ਜੀ ਆਇਆ ਤੇ ਧੰਨਵਾਦ ਕੀਤਾ ਤੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।