ਹਰਿਗੁਨ ਹੋਮੀਓ ਕਲੀਨਿਕ ਦੇ ਸਹਿਯੋਗ ਨਾਲ ਕੈਂਪ ਲਾਇਆ
ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਦੇ ਸਹਿਯੋਗ ਨਾਲ ਮੁਫ਼ਤ ਹੋਮੀਓਪੈਥੀ ਕੈਂਪ ਲਗਾਇਆ
Publish Date: Wed, 08 Apr 2026 03:49 PM (IST)
Updated Date: Thu, 09 Apr 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬਾਬਾ ਨਾਮਦੇਵ ਸਭਾ ਜੈਤੋ ਦੇ ਜਰਨਲ ਸਕੱਤਰ, ‘ਨਸ਼ਾ ਮੁਕਤੀ ਮੋਰਚਾ’ ਮੁਹਿੰਮ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ, ਨਗਰ ਕੌਂਸਲ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰਪਾਲ ਸਿੰਘ ਰਾਮੇਆਣਾ ਨੇ ਦੱਸਿਆ ਕਿ ਬਾਬਾ ਨਾਮਦੇਵ ਸਭਾ ਜੈਤੋ ਵਲੋਂ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਸਹਿਯੋਗ ਨਾਲ 35ਵਾਂ ਮੁਫ਼ਤ ਹੋਮੀਓਪੈਥੀ ਕੈਂਪ ਸਥਾਨਕ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਵਿਖੇ ਬਾਬਾ ਨਾਮਦੇਵ ਸਭਾ ਜੈਤੋ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ ੍ਟ ਕੈਂਪ ਚ ਹਰਿਗੁਨ ਹੋਮੀਓ ਕਲੀਨਿਕ (102 ਬੀ, ਕਮਲਾ ਨਹਿਰੂ ਕਾਲੋਨੀ, ਨੇੜੇ ਬੀਬੀ ਵਾਲਾ ਚੌਂਕ) ਬਠਿੰਡਾ ਦੇ ਡਾ. ਸਿਮਰਨਜੀਤ ਸਿੰਘ, ਡਾ. ਪਰਮਿੰਦਰ ਕੌਰ ਬੇਦੀ ਅਤੇ ਸਹਾਇਕ ਮੁਕਸਾਨ ਦੀ ਟੀਮ ਨੇ 101 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸਾਰੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ੍ਟ ਕੈਂਪ ਚ ਡਾ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਵਲੋਂ ਲੋੜਵੰਦਾਂ ਦੀ ਮੱਦਦ ਲਈ ਸਮੇਂ-ਸਮੇਂ ਤੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ੍ਟ ਇਸ ਮੌਕੇ ਬਾਬਾ ਨਾਮਦੇਵ ਸਭਾ ਜੈਤੋ ਹਰਿਗੁਨ ਹੋਮੀਓ ਕਲੀਨਿਕ ਬਠਿੰਡਾ ਦੇ ਡਾਕਟਰਾਂ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ੍ਟ ਇਸ ਮੌਕੇ ਸਭਾ ਦੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ੍ਟ ਇਸ ਮੌਕੇ ਸਭਾ ਦੇ ਜਰਨਲ ਸਕੱਤਰ ਨਰਿੰਦਰਪਾਲ ਸਿੰਘ ਰਾਮੇਆਣਾ, ਮੀਤ ਪ੍ਰਧਾਨ ਹਰਚਰਨ ਸਿੰਘ, ਜਸਵੀਰ ਸਿੰਘ ਅੰਗਰੋਈਆ, ਪਿ੍ਤਪਾਲ ਸਿੰਘ ਰੈਡ ਰੋਜ਼ ਜੈਤੋ, ਜੁਆਇੰਟ ਸਕੱਤਰ ਡਾ. ਰਾਜਿੰਦਰ ਸਿੰਘ ਸਾਗੂ, ਮਾਸਟਰ ਦਵਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਜੋਨੀ, ਪ੍ਰਦੀਪ ਸਿੰਘ, ਦਵਿੰਦਰ ਸਿੰਘ ਪਿੰਕੀ ਅਤੇ ਰਿੰਪਲ ਸਿੰਘ ਆਦਿ ਮੌਜੂਦ ਸਨ।