ਨਿਰਮਲ ਕੌਸ਼ਿਕ ਦੀ ਕਹਾਣੀ ਪੰਜਾਬ ’ਚੋਂ ਦੂਜੇ ਸਥਾਨ ’ਤੇ ਰਹੀ
ਹਿੰਦੀ ਦੇ ਵਿਦਵਾਨ ਡਾ.ਨਿਰਮਲ ਕੌਸ਼ਿਕ ਦੀ ਕਹਾਣੀ ਪੰਜਾਬ ’ਚੋਂ ਦੂਜੇ ਸਥਾਨ ਤੇ ਰਹੀ
Publish Date: Sat, 28 Feb 2026 03:51 PM (IST)
Updated Date: Sun, 01 Mar 2026 03:58 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਹਿੰਦੀ ਵਿਭਾਗ ਤੋਂ ਪ੍ਰੋਫ਼ੈਸਰ ਵਜੋਂ ਸੇਵਾ ਮੁਕਤ ਹੋਏ, ਪ੍ਰਸਿੱਧ ਵਿਦਵਾਨ ਡਾ. ਨਿਰਮਲ ਕੌਸ਼ਿਕ ਅੱਜ ਵੀ ਆਪਣੀਆਂ ਆਨਰੇਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਡਾ. ਕੌਸ਼ਿਕ ਸਿਰਫ਼ ਇੱਕ ਸਫ਼ਲ ਪ੍ਰੀ-ਅਧਿਆਪਕ ਹੀ ਨਹੀਂ ਬਲਕਿ ਵਿਦਵਾਨ ਲੇਖਕ ਅਤੇ ਮਕਬੂਲ ਸ਼ਾਇਰ ਵੀ ਹਨ। ਉਹ ਨਿਰੰਤਰ ਹਿੰਦੀ, ਪੰਜਾਬੀ ਅਤੇ ਸੰਸਕਿ੍ਰਤ ਭਾਸ਼ਾਵਾਂ ਦੇ ਸਾਹਿਤ ਨੂੰ ਪ੍ਰਫ਼ਲਿੱਤ ਕਰ ਰਹੇ ਹਨ। ਉਨ੍ਹਾਂ ਦੀਆਂ ਤਿੰਨ ਭਾਸ਼ਾਵਾਂ ’ਚ 68 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਨੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਪ੍ਰਕਾਸ਼ਿਤ ਹੋਣ ਵਾਲੀ ਚੁੰਹ ਭਾਸ਼ਾਈ ਸਮਾਰਿਕਾ ਦੇ ਹਿੰਦੀ ਵਿਭਾਗ ਦੇ ਸੰਪਾਦਕ ਵਜੋਂ ਲੰਬਾਂ ਸਮਾਂ ਅਹਿਮ ਸੇਵਾ ਨਿਭਾਈ ਹੈ। ਅੱਜਕੱਲ ਡਾ.ਕੌਸ਼ਿਕ ਆਪਣੇ ਖੋਜ ਪੱਤਰ ਨਿਰੰਤਰ ਲਿਖ ਰਹੇ ਹਨ। ਹੁਣ ਅਖਿਲ ਭਾਰਤੀਯ ਸਾਹਿਤਕ ਪ੍ਰੀਸ਼ਦ ਪੰਜਾਬ ਵੱਲੋਂ ਕਰਵਾਈ ਰਾਜ ਪੱਧਰੀ ਕਹਾਣੀ ਪ੍ਰਤੀਯੋਗਤਾ ’ਚ ਡਾ.ਨਿਰਮਲ ਕੌਸ਼ਿਕ ਦੀ ਕਹਾਣੀ ‘ਸਹੋਦਰ’ ਨੂੰ ਪੰਜਾਬ ਭਰ ’ਚੋਂ ਦੂਜੇ ਸਥਾਨ ਲਈ ਚੁਣ ਕੇ ਡਾ.ਕੌਸ਼ਿਕ ਨੂੰ ਸਨਮਾਨਿਤ ਕੀਤਾ ਗਿਆ ਹੈ। ਡਾ.ਨਿਰਮਲ ਕੌਸ਼ਿਕ ਦੀ ਕਹਾਣੀ ਨੂੰ ਰਾਜ ਪੱਧਰ ਤੇ ਦੂਜਾ ਸਥਾਨ ਮਿਲਣ ਤੇ ਸਾਹਿਤ ਪ੍ਰੇਮੀਆਂ ਵੱਲੋਂ ਵਧਾਈ ਦਿੱਤੀ ਗਈ ਹੈ।