ਸਾਦਿਕ ਇਲਾਕੇ ’ਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ
ਖਰਾਬ ਮੌਸਮ ਤੋਂ ਡਰਦਿਆਂ ਸਾਦਿਕ ਇਲਾਕੇ ਵਿੱਚ ਕਣਕ ਦੀ ਕਟਾਈ ਸ਼ੁਰੂ
Publish Date: Sun, 05 Apr 2026 04:08 PM (IST)
Updated Date: Mon, 06 Apr 2026 03:59 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਕਈ ਦਿਨਾਂ ਤੋਂ ਪੈ ਰਹੇ ਮੀਹ, ਹਨੇਰੀ ਤੇ ਕਈ ਥਾਂਈ ਪਏ ਗੜਿਆਂ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ ਤੇ ਉਹ ਆਪਣੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਸਾਂਭਣ ਲਈ ਚਿੰਤਤ ਹਨ।ਹਾਲਾਂਕਿ ਕਾਫੀ ਹੱਦ ਤੱਕ ਕਣਕਾਂ ਪੱਕ ਚੁੱਕੀਆਂ ਹਨ ਪਰ ਖਰਾਬ ਮੌਸਮ ਕਾਰਨ ਕਿਸਾਨ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ।ਸਾਦਿਕ ਨੇੜੇ ਪਿੰਡ ਮਰਾੜ੍ਹ ਦੇ ਦਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਖਰਾਬ ਮੌਸਮ ਤੋਂ ਡਰਦਿਆਂ ਕੰਬਾਈਨ ਨਾਲ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਅਗੇਤੀ ਕਣਕ ਦੀ ਫਸਲ ਸੁੱਕ ਗਈ ਸੀ ਤੇ ਮੀਂਹ ਹਨੇਰੀ ਨਾਲ ਡਿੱਗ ਰਹੀ ਸੀ ਤਾਂ ਆਖਰ ਅਸੀਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ।ਦੋ ਤਿਨ ਦਿਨ ਤੋਂ ਸ਼ਾਮ ਨੂੰ ਰੋਜਾਨਾ ਮੌਸਮ ਖਰਾਬ ਹੋ ਜਾਂਦਾ ਹੈ ਤੇ ਮੀਂਹ ਸ਼ੁਰੂ ਹੋ ਜਾਂਦਾ ਹੈ।ਅਗਰ ਮੌਸਮ ਸਾਫ ਹੁੰਦਾ ਤਾਂ ਹੁਣ ਤੱਕ ਕਣਕ ਦੀਆਂ ਢੇਰੀਆਂ ਨਾਲ ਮੰਡੀਆਂ ਭਰ ਜਾਣੀਆਂ ਸਨ।ਖਰਾਬ ਮੌਸਮ ਨੇ ਕਣਕ ਦੀ ਕਟਾਈ ਵੀ ਪ੍ਰਭਾਵਿਤ ਕੀਤੀ ਹੈ ਤੇ ਪੰਜਾਬ ਭਰ ਵਿੱਚ ਚੱਲ ਰਹੀ ਆੜ੍ਹਤੀਆਂ ਦੀ ਹੜਤਾਲ ਵੀ ਹਰ ਵਰਗ ਲਈ ਚਿੰਤਾ ਦਾ ਵਿਸ਼ਾ ਹੈ।