ਹਰਬੰਸ ਸਿੰਘ ਸੋਨਾ ਬਸਪਾ ਦੇ ਜ਼ਿਲਾ ਪ੍ਰਧਾਨ ਨਿਯੁਕਤ
ਬਹੁਜਨ ਸਮਾਜ ਪਾਰਟੀ ਦੇ ਹਰਬੰਸ ਸਿੰਘ ਸੋਨਾ ਸਾਦਿਕ ਜ਼ਿਲਾ ਪ੍ਰਧਾਨ ਬਣੇ
Publish Date: Sun, 18 Jan 2026 05:12 PM (IST)
Updated Date: Mon, 19 Jan 2026 04:06 AM (IST)

ਅਰਸ਼ਦੀਪ ਸੋਨੀ ਪੰਜਾਬੀ ਜਗਾਰਣ, ਸਾਦਿਕ : ਸਾਦਿਕ ਵਿਖੇ ਲਛਮਣ ਸਿੰਘ ਸਾਬਕਾ ਹਲਕਾ ਇੰਚਾਰਜ ਦੇ ਗ੍ਰਹਿ ਵਿਖੇ ਪਾਰਟੀ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਗੁਰਬਖਸ਼ ਸਿੰਘ ਚੌਹਾਨ ਜਨਰਲ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।ਉਨਾਂ ਪਾਰਟੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਪੂਰੇ ਜੋਸ਼ ਨਾਲ ਕਰਨ ਦੀ ਅਪੀਲ ਕੀਤੀ।ਇਸ ਮੀਟਿੰਗ ਵਿੱਚ ਬਹੁਤ ਸਾਰੇ ਵਰਕਰਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ।ਇਸ ਮੀਟਿੰਗ ਦੌਰਾਨ ਜਿਲਾ ਫਰੀਦਕੋਟ ਦੇ ਬਹੁਜਨ ਸਮਾਜ ਪਾਰਟੀ ਦੇ ਜਿਲਾ ਪ੍ਰਧਾਨ ਦੀ ਚੋਣ ਕੀਤੀ ਗਈ ਅਤੇ ਗੁਰਬਖਸ਼ ਸਿੰਘ ਚੌਹਾਨ ਵੱਲੋਂ ਹਰਬੰਸ ਸਿੰਘ ਸੋਨਾ ਸਾਦਿਕ ਨੂੰ ਪਾਰਟੀ ਫਰੀਦਕੋਟ ਦਾ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਤੇ ਸਾਰੇ ਪਾਰਟੀ ਵਰਕਰਾਂ ਵੱਲੋਂ ਨਾਅਰਿਆਂ ਦੇ ਨਾਲ ਨਵੇਂ ਪ੍ਰਧਾਨ ਬਣੇ ਦਾ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦਾ 70ਵਾਂ ਜਨਮ ਦਿਨ ਮਨਾਇਆ ਗਿਆ ।ਇਸ ਮੌਕੇ ਦਿਲਬਾਗ ਸਿੰਘ ਸਾਦਿਕ, ਪਰਮਜੀਤ ਸਿੰਘ ਡੋਡ, ਨਿਰਮਲ ਸਿੰਘ ਸਾਦਿਕ, ਪੱਪੂ ਸਿੰਘ ਕੰਡਿਆਰਾ, ਐਮ ਐਲ ਏ ਸੋਹਨ ਸਿੰਘ ਬੌਰੀਆ ਸਿੱਖ ਸਾਦਿਕ, ਦਰਸ਼ਨ ਸਿੰਘ ਪ੍ਰੇਮੀ ,ਬਾਬਾ ਦਰੋਗਾ ਸਿੰਘ ,ਨਾਹਰ ਸਿੰਘ, ਬਲਵਿੰਦਰ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ ਪ੍ਰਧਾਨ ਹਰਦੇਵ ਸਿੰਘ ,ਦਿਲਬਾਗ ਸਿੰਘ,ਜੀਤ ਸਿੰਘ, ਜੈਬ ਸਿੰਘ, ਸੰਤੋਖ ਸਿੰਘ, ਮਘਰ ਸਿੰਘ ਬਿਰਮ ਸਿੰਘ ,ਭੁਪਿੰਦਰ ਸਿੰਘ ,ਹਰਬੰਸ ਸਿੰਘ ਕਾਨਿਆਂਵਾਲੀ, ਮੰਦਰ ਸਿੰਘ ਦੀਪ ਸਿੰਘ ਵਾਲਾ, ਰੇਸ਼ਮ ਸਿੰਘ ,ਸੁਖਵਿੰਦਰ ਸਿੰਘ ,ਬਾਬੂ ਸਿੰਘ ਮਾਨ, ਪੱਪੂ ਸਿੰਘ ਦੀਪ ਸਿੰਘ ਵਾਲਾ ਤੇ ਚੰਦ ਸਿੰਘ ਆਦਿ ਵਰਕਰ ਹਾਜ਼ਰ ਸਨ।