ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਨੇ ਜੇਤੂਆਂ ਨੂੰ ਵੰਡੇ ਇਨਾਮ
ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਲੱਕੀ ਡਰਾਅ ਦੇ ਜੇਤੂਆਂ ਨੂੰ ਵੰਡੇੇ ਇਨਾਮ
Publish Date: Mon, 23 Mar 2026 03:31 PM (IST)
Updated Date: Tue, 24 Mar 2026 03:58 AM (IST)

ਜਸਨੀਤ, ਸੁਖਵਿੰਦਰ ਤੇ ਚੰਦਨਪ੍ਰੀਤ ਦਾ ਪਹਿਲਾ, ਦੂਜਾ ਤੇ ਤੀਜਾ ਡਰਾਅ ਨਿਕਲਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵੱਲੋਂ ਦੂਜੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 474ਵੇਂ ਅਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 365ਵੇਂ ਜੋਤੀ –ਜੋਤ ਪੁਰਬ ਨੂੰ ਸਮਰਪਿਤ ‘‘20 ਸਵਾਲ–20 ਇਨਾਮ’’ ਦਾ ਮਹੀਨਾਵਾਰੀ ਸਮਾਗਮ ਸਥਾਨਕ ਦਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਜਸਨੀਤ ਕੌਰ ਦੁਆਰਾ ਸ਼ਬਦ ‘‘ਜੋ ਮਾਗਹਿ ਠਾਕੁਰ ਆਪੁਨੇ ਤੇ ਸੋਈ ਸੋਈ ਦੇਵੈ ’’ ਕੀਰਤਨ ਨਾਲ ਹੋਈ। ਇਸਤੋਂ ਬਾਅਦ ਭੁਪਿੰਦਰ ਕੌਰ, ਸੁਖਵਿੰਦਰ ਕੌਰ,ਜਗਜੀਤ ਕੌਰ ਅਤੇ ਤਵਨੀਸ਼ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਆਪਣੇ ਨੇੜੇ ਮੱਤੇ ਦੀ ਸਰਾਂ ਵਿਖੇ ਹੋਇਆ ਤੇ ਫਿਰ ਗੁਰੂ ਸਾਹਿਬ ਖਡੂਰ ਸਾਹਿਬ ਚਲੇ ਗਏ ਜਿਥੇ ਉਨ੍ਹਾਂ ਨੇ ਪ੍ਰਚਾਰ ਤੇ ਪ੍ਰਸਾਰ ਕੀਤਾ । ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸ ਰਾਗਾਂ ਵਿੱਚ ਮਿਲਦੀ ਹੈ ਆਦਿ ਨਾਲ ਸੰਬੰਧਤ ਇਸ ਵਾਰ ਮੌਜੂਦ ਸੰਗਤ ਤੋਂ ਸਵਾਲ ਪੁੱਛੇ ਗਏ ਅਤੇ ਮੌਕੇ ਤੇ ਇਨਾਮ ਦਿੱਤੇ ਗਏ। ਉਨ੍ਹਾਂ ਹੋਰ ਕਿਹਾ ਕਿ ਇਸ ਵਾਰ ਸੰਗਤ ਨੂੰ ‘‘ਸ੍ਰੀ ਗੁਰੂ ਅੰਗਦ ਦੇਵ ਜੀ’’ ਦਾ ਕਿਤਾਬਚਾ ਵਿੱਚੋ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚ ਪਹਿਲਾ ਡਰਾਅ ਜਸਨੀਤ ਕੌਰ , ਦੂਜਾ ਸੁਖਵਿੰਦਰ ਕੌਰ ਅਤੇ ਤੀਜਾ ਚੰਦਨਪ੍ਰੀਤ ਕੌਰ ਤੋਂ ਬਾਅਦ ਵਿੱਚ ਭੁਪਿੰਦਰ ਕੌਰ, ਹਰਸੀਰਤ ਕੌਰ, ਏਕਮਪ੍ਰੀਤ ਕੌਰ, ਅਕਾਸ਼ਦੀਪ ਕੌਰ, ਮਨਜੋਤ ਸਿੰਘ, ਇਸ਼ਮੀਤ ਕੌਰ, ਕਿਸ਼ਨ ਸਿੰਘ, ਸੱਭਿਆ ਕਟਾਰੀਆ, ਕੋਸ਼ਿਕਾ ਸਤੀਜਾ, ਸੁਖਮਨ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਰਵਨੀਸ਼ ਸਿੰਘ, ਫਤਹਿ ਸਿੰਘ, ਅਮਰਦੀਪ ਸਿੰਘ, ਮੁਸਕਾਨ ਕੌਰ ਅਤੇ ਤਮੰਨਾ ਗਰਗ ਸਮੇਤ ਵੀਹ ਦੇ ਡਰਾਅ ਰਾਹੀ ਨਾਂਅ ਨਿਕਲੇ। ਜਸਮੀਤ ਸਿੰਘ ਮੀਤਾ ਨੇ ਲੱਕੀ ਡਰਾਅ ਦੀਆਂ ਪਰਚੀਆ ਚੁੱਕੀਆ। ਉਕਤ ਵੀਹ ਡਰਾਅ ਵਾਲੇ ਜੇਤੂਆਂ ਨੂੰ ਇਨਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਨਾਮਦੇਵ ਭਵਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੁਕਰ, ਚਨਾਬ ਗਰੁੱਪ ਆਫ ਇੰਸਟੀਚਿਊਟ ਦੇ ਡਾਇਰੈਕਟਰ ਬਲਜੀਤ ਸਿੰਘ ਖੀਵਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ, ਲੈਕ: ਗੁਰਨਾਮ ਸਿੰਘ, ਲੈਕ: ਬਚਨ ਸਿੰਘ, ਸਟੱਡੀ ਸਰਕਲ ਦੇ ਪ੍ਰਚਾਰਕ ਗੁਰਵਿੰਦਰ ਸਿੰਘ ਸਿਵੀਆ, ਗੁਰੂ ਨਾਨਕ ਮੋਦੀਖਾਨੇ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਖਾਲਸਾ ਅਤੇ ਗੁਰਦੁਆਰਾ ਕਾਲਜ ਰੋਡ ਦੇ ਪ੍ਰਧਾਨ ਬੱਬਰਜੀਤ ਸਿੰਘ ਆਦਿ ਨੇ ਇਨਾਮ ਤਕਸੀਮ ਕੀਤੇ। ਬਲਜੀਤ ਸਿੰਘ ਖੀਵਾ, ਸਮਾਜ ਸੇਵੀ ਗੁਰਿੰਦਰ ਸਿੰਘ ਨੇ ਜਿਨ੍ਹਾਂ ਦੇ ਡਰਾਅ ਨਿਕਲੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਕਿਹਾ ਕਿ ਇਹੋ ਜਿਹੇ ਉਪਰਾਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਸੁਸਾਇਟੀ ਨੂੰ ਪੂਰਨ ਸਹਿਯੋਗ ਦੇਣ ਲਈ ਵਚਨ ਕੀਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਗੁਰਵਿੰਦਰ ਸਿੰਘ ਸਿਵੀਆ ਨੇ ਨਾਅਰੇ ਤੇ ਜੈਕਾਰੇ ਲਗਵਾਏ।