ਸਟੱਡੀ ਸਰਕਲ ਨੇ ਹੋਲਾ ਮਹੱਲਾ ਮਨਾਇਆ
ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਲਾ ਮਹੱਲਾ ‘ਸਿੱਖ ਸਵੈਮਾਣ ਦਿਵਸ’ ਵਜੋਂ ਮਨਾਇਆ
Publish Date: Sat, 07 Mar 2026 03:50 PM (IST)
Updated Date: Sun, 08 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਵੱਲੋਂ ਹੋਲਾ ਮਹੱਲਾ ਨੂੰ ‘ਸਿੱਖ ਸਵੈਮਾਣ ਦਿਵਸ’ ਵਜੋਂ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਰੰਗਾਂ ਦੇ ਨਾਲ ਖੇਡਣ ਦੀ ਥਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਕਪਿਲ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡੀ.ਏ.ਵੀ. ਪਬਲਿਕ ਸਕੂਲ ਜੈਤੋ ਵਿਚ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਕੇਸਰੀ ਨਿਸ਼ਾਨ ਸਹਿਬ ਲਹਿਰਾਉਣ ਨਾਲ ਕੀਤੀ ਗਈ। ਉਪਰੰਤ ਭਾਈ ਸਮੁੰਦ ਸਿੰਘ ਸੰਗੀਤ ਅਕੈਡਮੀ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜ਼ੋਨ ਦੇ ਪ੍ਰਧਾਨ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਦੇ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਖੱਚੜਾਂ ਨੇ ਗੁਰਬਾਣੀ ਅਤੇ ਇਤਿਹਾਸ ਵਿਚੋਂ ਉਦਾਹਰਣਾਂ ਦੇ ਕੇ ਹੋਲਾ ਮਹੱਲਾ ਦੀ ਮਹਾਨਤਾ ਬਾਰੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੇ ਬਾਨੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਵਿਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਭਾਵਨਾ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਤ ਕੀਤਾ ਸੀ। ਇਸ ਕਾਰਨ ‘ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ’ ਦਾ ਵਾਕ ਪ੍ਰਚਲਤ ਰਿਹਾ ਹੈ। ਇਸ ਦੌਰਾਨ ਖੇਡ ਮੁਕਾਬਲਿਆਂ ਦਾ ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਨੇ ਭਰਪੂਰ ਅਨੰਦ ਮਾਣਿਆ। ਲੜਕੀਆਂ ਦਾ ਰੱਸਕਸ਼ੀ ਮੁਕਾਬਲਾ ਜੈਤੋ ਅਤੇ ਪਿੰਡ ਰਾਮੇਆਣਾ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਦਿਲਚਸਪ ਰਿਹਾ। ਜੇਤੂ ਖਿਡਾਰੀਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ..ਏ.ਵੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਜੋਤੀ ਸ਼ਰਮਾ ਅਤੇ ਉਹਨਾਂ ਦੇ ਸਹਿਯੋਗੀ ਅਧਿਆਪਕ ਅਮਨਪ੍ਰੀਤ ਕੌਰ, ਮੈਡਮ ਸਲੋਨੀ, ਮੈਡਮ ਕਿਰਨਜੀਤ ਕੌਰ ਤੇ ਈਸ਼ਵਰ ਸਿੰਘ ਵੱਲੋਂ ਪੂਰਾ ਸਹਿਯੋਗ ਕੀਤਾ ਗਿਆ। ਇਸ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਜੈਤੋ ਵੱਲੋਂ ਸੰਗਤਾਂ ਲਈ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਲਈ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੋਆਰਡੀਨੇਟਰ ਪ੍ਰਕਾਸ਼ ਸਿੰਘ, ਖ਼ੇਤਰ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਨਰਿੰਦਰਪਾਲ ਸਿੰਘ ਪੰਮਾ, ਜ਼ੋਨਲ ਸਕੱਤਰ ਗੁਰਚਰਨ ਸਿੰਘ, ਚਰਨਜੀਤ ਸਿੰਘ ਕੋਠੇ ਮਾਹਲਾ ਸਿੰਘ, ਬਾਬਾ ਵੀਰ ਸਿੰਘ, ਕਰਮਜੀਤ ਸਿੰਘ, ਜਸਵੰਤ ਸਿੰਘ, ਜੰਗੀਰ ਸਿੰਘ, ਸੁਰਿੰਦਰਪਾਲ ਸਿੰਘ ਡੀ.ਪੀ, ਕੁਲਵਿੰਦਰ ਸਿੰਘ ਚੈਨਾ, ਗੁਰਦੀਪ ਸਿੰਘ ‘ਗੁਰੀਆ ਮੱਕੜ’, ਹਰਵਿੰਦਰ ਸਿੰਘ ਹੈਪੀ, ਤਰਸੇਮ ਸਿੰਘ ਆਦਿ ਨੇ ਸੇਵਾ ਨਿਭਾਈ।