ਬੇਟੀ ਦੇ ਜਨਮ ਦਿਨ ਦੀ ਖੁਸ਼ੀ ’ਚ ਕਲੱਬ ਨੂੰ ਰਾਸ਼ੀ ਭੇਟ
ਬਿੱਟਾ ਗਰੋਵਰ ਵੱਲੋਂ ਬੇਟੀ ਦੇ ਜਨਮ ਦਿਨ ਦੀ ਖੁਸ਼ੀ ’ਚ ਗੁੱਡ ਮੌਰਨਿੰਗ ਕਲੱਬ ਨੂੰ 2100 ਰੁਪਏ ਭੇਂਟ
Publish Date: Thu, 12 Feb 2026 03:39 PM (IST)
Updated Date: Fri, 13 Feb 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਲਗਾਤਾਰ ਯਤਨਸ਼ੀਲ ਰਹਿਣ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੇ ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ ਨੇ ਆਪਣੀ ਹੋਣਹਾਰ ਬੇਟੀ ਰੀਆ ਗਰੋਵਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਦੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਣ ਲਈ 2100 ਰੁਪਏ ਦੀ ਰਾਸ਼ੀ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਅਤੇ ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ ਨੂੰ ਸੌਂਪਦਿਆਂ ਆਖਿਆ ਕਿ ਉਸਨੂੰ ਕਲੱਬ ਦਾ ਅਹੁਦੇਦਾਰ ਬਣਨ ’ਤੇ ਫਖ਼ਰ ਹੈ, ਕਿਉਂਕਿ ਇਸ ਕਲੱਬ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀ ਬੜੇ ਸਤਿਕਾਰ ਨਾਲ ਲੈਂਦੇ ਹਨ। ਕਲੱਬ ਦੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਅਤੇ ਸਹਾਇਕ ਪੈ੍ਰਸ ਸਕੱਤਰ ਸਰਨ ਕੁਮਾਰ ਮੁਤਾਬਿਕ ਡਾ ਰਵਿੰਦਰਪਾਲ ਕੋਛੜ ਦੀ ਅਗਵਾਈ ਹੇਠ ਪਹਿਲਾਂ ਕਲੱਬ ਦੇ ਮੰਚ ’ਤੇ ਚਾਹ ਪਾਰਟੀ ਕੀਤੀ ਗਈ, ਜਿਸ ਦੌਰਾਨ ਸਾਰਿਆਂ ਨੇ ਗਰੋਵਰ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਹੋਣਹਾਰ ਬੇਟੀ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਡਾ. ਦੇਵ ਰਾਜ ਅਤੇ ਗੁਰਚਰਨ ਸਿੰਘ ਬੱਬੂ ਸ਼ੇਅਰਾਂ ਅਤੇ ਚੁਟਕਲਿਆਂ ਨਾਲ ਹਾਜਰੀ ਲਵਾਈ, ਜਦਕਿ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਪ੍ਰੋ ਐੱਚ.ਐੱਸ. ਪਦਮ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁਖਤਿਆਰ ਸਿੰਘ ਮੱਤਾ, ਸੁਰਿੰਦਰ ਸਿੰਘ ਸਦਿਉੜਾ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ, ਪੱਪਾ ਮਲਹੋਤਰਾ, ਪਵਨ ਧੀਂਗੜਾ, ਗੋਂਦਾ ਗੇਰਾ, ਸੁਖਵਿੰਦਰ ਸਿੰਘ ਬਾਗੀ, ਮਾ ਸੋਮਨਾਥ ਅਰੋੜਾ, ਰਾਜੂ ਸਚਦੇਵਾ, ਦਰਸ਼ਨ ਸਿੰਘ ਆਰੇਵਾਲਾ, ਰਾਏਵਿੰਦਰ ਸਿੰਘ ਰਾਊ, ਤਰਲੋਚਨ ਸਿੰਘ ਲੋਚਾ, ਜਸਬੀਰ ਸਿੰਘ ਰਿੰਕੀ, ਜਗਪ੍ਰੀਤ ਸਿੰਘ ਬੰਟੀ, ਅਵਤਾਰ ਸਿੰਘ ਸੁਰਗਾਪੁਰੀ, ਮੋਂਟੀ ਸੇਠੀ, ਟੀਟੂ ਛਾਬੜਾ ਆਦਿ ਵੀ ਹਾਜਰ ਸਨ।