- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸੇ ਦੀ ਤਸਕਰੀ ਵਿੱਚ ਸ਼ਾਮਿਲ ਅਲੱਗ-ਅਲੱਗ ਮਾਮਲਿਆਂ ਵਿੱਚ 183 ਗ੍ਰਾਮ ਹੈਰੋਇਨ ਕੀਤੀ ਬਰਾਮਦ

ਚਾਨਾ ਪੰਜਾਬੀ ਜਾਗਰਣ ਫਰੀਦਕੋਟ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਸੀ.ਆਈ.ਏ ਸਟਾਫ ਜੈਤੋ ਨੇ 02 ਅਲੱਗ-ਅਲੱਗ ਮੁਕੱਦਮਿਆ ਵਿੱਚ 04 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਹਨਾ ਪਾਸੋ 183 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਹਾਕਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਢਿੱਲਵਾ ਕਲਾ ਤੋ ਸਿਬੀਆ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਬਾ ਹੱਦ ਰਕਬਾ ਢਿੱਲਵਾ ਕਲਾ ਬੰਦ ਪਏ ਘਰਾਟਾ ਨੇੜੇ ਪੁੱਜੇ ਤੇ ਘਰਾਟਾ ਦੇ ਸਾਹਮਣੇ ਇੱਕ ਸਵਿਫਟ ਕਾਰ ਖੜੀ ਸੀ, ਜਿਸਦੇ ਨਜਦੀਕ ਇੱਕ ਨੌਜਵਾਨ ਖੜਾ ਦਿਖਾਈ ਦਿੱਤਾ ਜਦ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਅ ਪਰ ਗੱਡੀ ਹੌਲੀ ਕੀਤੀ ਤਾਂ ਕਾਰ ਪਾਸ ਖੜਾ ਵਿਅਕਤੀ ਤੇਜ ਕਦਮੀ ਹੋ ਕੇ ਕਾਰ ਦੀ ਬਾਰੀ ਨੂੰ ਖੋਲ ਕੇ ਕਾਰ ਵਿੱਚ ਸਵਾਰ ਹੋਣ ਲੱਗਾ ਤਾਂ ਪੁਲਿਸ ਪਾਰਟੀ ਨੇ ਸੱਕੀ ਦੀ ਬਿਨਾਅ ਪਰ ਚੈਕਿੰਗ ਕੀਤੀ ਤਾਂ ਕਾਰ ਵਿੱਚੋ 132 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਬਿੰਦਰ ਵਜੋ ਹੋਈ ਹੈ, ਜੋ ਕਿ ਮੋਗਾ ਜਿਲਾ ਦੇ ਪਿੰਡ ਬੀੜ ਰਾਉਕੇ ਦਾ ਰਿਹਾਇਸ਼ੀ ਹੈ, ਜੋ ਕਿ ਹੁਣ ਜੈਤੋ ਵਿਖੇ ਕਿਰਾਏ ਪਰ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਮੌਕੇ ਪਰ ਮੌਜੂਦ ਸਵਿਫਟ ਕਾਰ ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੋਸ਼ੀ ਲਵਪ੍ਰੀਤ ਸਿੰਘ ਦੇ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾ ਤਹਿਤ ਕੁੱਲ 04 ਮੁਕੱਦਮੇ ਦਰਜ ਹਨ। ਇਸੇ ਤਰ੍ਹਾ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਦੀ ਨਿਗਰਾਨੀ ਹੇਠ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਪਿੰਡ ਰੋੜੀ ਕਪੂਰਾ ਤੋ ਕਾਸਮ ਭੱਟੀ ਨੂੰ ਜਾਦੀ ਲਿੰਕ ਰੋਡ ਪਰ ਬਣੇ ਪੁੱਲ ਸੂਆ ਪਾਸ ਪੁੱਜੇ ਤਾਂ ਪੁਲਿਸ ਪਾਰਟੀ ਨੂੰ ਸੂਏ ਦੇ ਨਾਲ ਲੱਗੇ ਦਰੱਖਤ ਹੇਠਾ ਦੋ ਸ਼ੱਕੀ ਨੌਜਵਾਨ ਖੜੇ ਦਿਖਾਈ ਦਿੱਤੇ, ਜਿਹਨਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸਟਾਰਟ ਕਰਕੇ ਮੌਕਾ ਤੋ ਖਿਸਕਣ ਦੀ ਕੋਸ਼ਿਸ਼ ਕੀਤੀ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਸ਼ੱਕੀ ਬਿਨਾਅ ਪਰ ਰੋਕ ਕੇ ਤਲਾਸ਼ੀ ਕੀਤੀ ਤਾਂ ਉਨਾ ਪਾਸੋ 51 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਸਬੰਧੀ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।ਗ੍ਰਿਫ਼ਤਾਰ ਦੋਸ਼ੀਆ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਬੱਬਾ ਅਤੇ ਸਨੀ ਵਜੋ ਹੋਈ ਹੈ, ਜੋ ਕਿ ਫਰੀਦਕੋਟ ਜਿਲਾ ਦੇ ਪਿੰਡ ਕਾਸਮ ਭੱਟੀ ਦੇ ਰਿਹਾਇਸ਼ੀ ਹਨ, ਪੁਲਿਸ ਪਾਰਟੀ ਵੱਲੋਂ ਮੌਕੇ ਪਰ ਮੌਜੂਦ ਬਜਾਜ ਪਲਟੀਨਾ ਮੋਟਰਸਾਈਕਲ ਨੂੰ ਵੀ ਕਬਜੇ ਵਿੱਚ ਲਿਆ ਗਿਆ ਹੈ।ਦੌਰਾਨੇ ਤਫਤੀਸ਼ ਗ੍ਰਿਫਤਾਰ ਦੋਸ਼ੀਆ ਦੀ ਪੁੱਛਗਿੱਛ ਪਰ ਉਹਨਾ ਦੇ 01 ਹੋਰ ਸਾਥੀ ਮਨਪ੍ਰੀਤ ਸਿੰਘ ਉਰਫ ਮੋਨੂੰ ਵਾਸੀ ਫਤਿਹਗੜ੍ਹ ਦਬੜੀਖਾਨਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।