ਸਰਕਾਰੀ ਆਦਰਸ਼ ਸਕੂਲ ਪੱਕਾ ਦਾ ਨਤੀਜਾ ਰਿਹਾ ਸ਼ਾਨਦਾਰ
ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ, ਪੱਕਾ ਦਾ ਦਸਵੀਂ ਜਮਾਤ ਵਿੱਚ 100% ਨਤੀਜਾ
Publish Date: Sun, 19 Apr 2026 03:47 PM (IST)
Updated Date: Mon, 20 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ, - ਸਰਕਾਰੀ ਆਦਰਸ ਸੀਨੀਅਰ ਸੈਕੰਡਰੀ ਸਕੂਲ ਪੱਕਾ ਪਿ੍ਰੰਸੀਪਲ ਸਾਰਿਕਾ ਧਵਨ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਾਲ 2025-26 ਦੀਆਂ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਾਨਦਾਰ ਪ੍ਰਦਰਸਨ ਕਰਦੇ ਹੋਏ 100% ਨਤੀਜਾ ਹਾਸਲ ਕੀਤਾ ਹੈ।ਸਕੂਲ ਦੇ ਸਾਰੇ ਵਿਦਿਆਰਥੀ ਪ੍ਰੀਖਿਆ ਵਿੱਚ ਕਾਮਯਾਬ ਰਹੇ ਹਨ, ਦਸਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀ ਫਸਟ ਡਿਵੀਜਨ ਨਾਲ ਪਾਸ ਹੋਏ ਹਨ। ਜਿੰਨਾ ਚੋਂ ਸੁਮਨਦੀਪ ਕੌਰ 89.40%,ਪੂਜਾ ਕੌਰ 86.60%, ਮੁਸਕਾਨ 84.80%,ਅਨਮੋਲਪ੍ਰੀਤ 79.20%, ਸੁਖਮਨ 76%,ਜੈਸਮੀਨ 74.40%, ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸਨ ਕੀਤਾ:। ਸਕੂਲ ਦੇ ਪਿ੍ਰੰਸੀਪਲ ਸਰਿਕਾ ਧਵਨ ਨੇ ਇਸ ਸਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਾਲ ਭਰ ਦੀ ਲਗਾਤਾਰ ਮਿਹਨਤ ,ਨਿਯਮਿਤ ਮੁਲਾਂਕਣ ਅਤੇ ਵਧੀਆ ਪੜ੍ਹਾਈ ਦੇ ਮਾਹੌਲ ਦਾ ਨਤੀਜਾ ਹੈ ਇਸ ਦੇ ਨਾਲ ਉਨ੍ਹਾਂ ਅਧਿਆਪਕ ਵਰਗ ਦੀ ਵੀ ਸਰਾਹਨਾ ਕੀਤੀ ,ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਮਾਰਗਦਰਸਨ ਅਤੇ ਪ੍ਰੇਰਣਾ ਦਿੱਤੀ। ਮਾਪਿਆਂ ਨੇ ਵੀ ਸਕੂਲ ਪਿ੍ਰੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਆਪਣੀ ਖੁਸੀ ਪ੍ਰਗਟ ਕੀਤੀ। ਪਿ੍ਰੰਸੀਪਲ ਸਰਿਕਾ ਧਵਨ ਨੇ ਕਿਹਾ ਸਕੂਲ ਭਵਿੱਖ ਚ ਵੀ ਇਸੇ ਤਰ੍ਹਾਂ ਉੱਚ ਮਿਆਰ ਬਰਕਰਾਰ ਰੱਖਣ ਅਤੇ ਵਿਦਿਆਰਥੀਆਂ ਨੂੰ ਹੋਰ ਪ੍ਰੇਰਿਤ ਕਰਨ ਲਈ ਵਚਨਬੱਧ ਹੈ।