ਕਣਕ ਦੀ ਖਰੀਦੇ ਦੇ ਪ੍ਰਬੰਧ ਮੁਕੰਮਲ : ਚੇਅਰਮੈਨ ਭਗਤੂਆਣਾ
ਹਾੜ੍ਹੀ ਸੀਜਨ 2026-27 ਦੌਰਾਨ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ, ਪ੍ਰਬੰਧ ਮੁਕੰਮਲ : ਚੇਅਰਮੈਨ ਭਗਤੂਆਣਾ
Publish Date: Sun, 05 Apr 2026 03:44 PM (IST)
Updated Date: Mon, 06 Apr 2026 03:58 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਖ਼ਜ਼ਾਨਚੀ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਆਪਣੇ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਾਣਾ ਮੰਡੀ ਜੈਤੋ ਵਿਚ ਮਾਰਕੀਟ ਕਮੇਟੀ ਵੱਲੋਂ ਸਫ਼ਾਈ, ਬਿਜਲੀ, ਪਾਣੀ, ਛਾਂ, ਟਾਇਲਟ, ਬਾਥਰੂਮ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਸਮੂਹ ਆੜ੍ਹਤੀ ਸਾਹਿਬਾਨ ਮਾਰਕੀਟ ਕਮੇਟੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਜ਼ਰੂਰ ਕਰਨ, ਮੰਡੀ ਵਿਚ ਵੱਡਾ ਕੰਡਾ ਕਰਵਾਉਣ ਦੀ ਆਗਿਆ ਨਹੀਂ ਹੈ, ਫ਼ਸਲ ਨੂੰ ਪੱਖਾ ਲਗਾਉਣਾ ਲਾਜ਼ਮੀ ਹੋਵੇਗਾ ਅਤੇ ਆਪਣੇ ਕੰਡੇ ਵੱਟੇ ਚੈੱਕ ਕਰਵਾ ਕੇ ਆਪਣੀਆਂ ਪਰਚੀਆਂ ਮਾਰਕੀਟ ਕਮੇਟੀ ਦਫਤਰ ਸਮੇਂ ਸਿਰ ਪਹੁੰਚਾਉਣ। ਮੰਡੀ ਤੋਂ ਬਾਹਰ ਕੋਈ ਵੀ ਫੜ੍ਹ ਨਹੀਂ ਲਗੇਗਾ ਅਤੇ ਆੜਤੀਆਂ ਦਾ ਪੋਰਟਲ ’ਤੇ ਰਜਿਸਟਰ ਹੋਣਾ ਲਾਜ਼ਮੀ ਹੋਵੇਗਾ ਅਤੇ ਸਾਰੀਆਂ ਹੀ ਜਿਣਸਾਂ ਦੀ ਖ਼ਰੀਦ/ਵੇਚ ਸਮੇਤ ਪ੍ਰਾਈਵੇਟ ਖ਼ਰੀਦ ਲੈਂਡ ਮੈਪਿੰਗ ਪੋਰਟਲ ਰਾਹੀਂ ਹੋਵੇਗੀ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਡੀ ਦੇ ਪ੍ਰਬੰਧ ਸਹੀ ਤਰੀਕੇ ਨਾਲ ਚਲਾਏ ਜਾ ਸਕਣ। ਇਸ ਸਮੇਂ ਦੌਰਾਨ ਮੰਡੀ ਦੇ ਪ੍ਰਬੰਧਾਂ ਅਤੇ ਆੜਤੀਆਂ ਦੇ ਕੰਮਾਂ ਦੀ ਸੀਜ਼ਨ ਦੌਰਾਨ ਵਾਰ-ਵਾਰ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਅਤੇ ਏਜੰਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਰਜਿੰਦਰ ਸਿੰਘ, ਲੇਖਾਕਾਰ ਵਿਕਾਸ ਜੈਨ, ਮੰਡੀ ਸੁਪਰਵਾਈਜ਼ਰ ਸੁਰਿੰਦਰ ਸਿੰਘ ਢਿੱਲੋਂ, ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਮੁਨੀਸ਼ ਕੁਮਾਰ, ਮੰਡੀ ਸੁਪਰਵਾਈਜ਼ਰ ਜਸਵਿੰਦਰਪਾਲ ਸ਼ਰਮਾ, ਕਰਮਚਾਰੀ ਬਲਦੇਵ ਸਿੰਘ ਤੋਂ ਇਲਾਵਾ ਸਰਪੰਚ ਜਸਪਾਲ ਸਿੰਘ ‘ਜੱਸਾ ਬਰਾੜ’ ਰੋੜੀਕਪੂਰਾ, ‘ਆਪ’ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਚੈਨਾ, ‘ਆਪ’ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ, ਦੀਪਾਸ਼ੂ ਜਿੰਦਲ ਜੈਤੋ, ਬਲਰਾਜ ਸਿੰਘ ਬਿਸ਼ਨੰਦੀ, ਲਛਮਣ ਸਿੰਘ ਬਿਸ਼ਨੰਦੀ, ਨਵਦੀਪ ਸਿੰਘ ਮਾਨ ਭਗਤੂਆਣਾ, ਪੀ.ਏ. ਲਾਡੀ ਬਿਸ਼ਨੰਦੀ, ਸੁੱਖਾ ਰੋੜੀਕਪੂਰਾ ਆਦਿ ਹਾਜ਼ਰ ਸਨ।