ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਕੀਤਾ ਜਾਗਰੂਕ
ਸਰਕਾਰੀ ਹਾਈ ਸਕੂਲ ਵਾੜਾਦਰਾਕਾ ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਗਤੀਵਿਧੀਆਂ ਕਰਵਾਈਆਂ
Publish Date: Mon, 16 Feb 2026 03:30 PM (IST)
Updated Date: Tue, 17 Feb 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਰਕਾਰੀ ਹਾਈ ਸਕੂਲ ਵਾੜਾਦਰਾਕਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਕੂਲ ਦੇ ਈਕੋ ਕਲੱਬ ਦੁਆਰਾ ਹੈੱਡ ਮਿਸਟ੍ਰੈਸ ਸ਼ਿਵਾਨੀ ਗੋਇਲ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਉਤਸ਼ਾਹਿਤ ਕਰਨ ਪ੍ਰਤੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਅੰਦਰ ਵਿਦਿਆਰਥੀਆਂ ਦੁਆਰਾ ਰਿਸੋਰਸ ਪਰਸਨ ਸ਼੍ਰੀਮਤੀ ਮਨਜੀਤ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਘਰ ਅੰਦਰ ਪਏ ਫਾਲਤੂ ਸਮਾਨ ਤੋਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਬਣਾਉਣੀਆਂ ਸਿਖਾਈਆਂ ਗਈਆ। ਜਿਸ ਵਿੱਚ ਮੁੱਖ ਤੌਰ ਪੁਰਾਣੇ ਕੱਪੜਿਆਂ ਤੋਂ ਬੈਗ, ਮੈਟ ਆਦਿ ਵਿਸ਼ੇਸ਼ ਸਨ। ਸਕੂਲ ਦੇ ਵਿਦਿਆਰਥੀਆਂ ਦੁਆਰਾ ਇਸ ਵਰਕਸ਼ਾਪ 'ਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਵਰਕਸ਼ਾਪ ਦੇ ਪ੍ਰੋਜੈਕਟ ਕੋਆਡੀਨੇਟਰ ਹਰਪ੍ਰੀਤ ਸਿੰਘ ਦੁਆਰਾ ਵਿਦਿਆਰਥੀਆ ਨੂੰ ਉਤਸ਼ਾਹਿਤ ਕਰਨ ਲਈ ਖੁਦ ਵਸਤੂਆਂ ਬਣਾ ਕੇ ਦਿਖਾਈਆਂ। ਅੰਤ 'ਚ ਵਿਦਿਆਰਥੀਆ ਨੂੰ ਰਿਫਰੈਸ਼ਮੈਂਟ, ਸਰਟੀਫਿਕੇਟ ਅਤੇ ਬੂਟੇ ਦੇ ਕੇ ਅੱਗੇ ਤੋਂ ਘਰ ਅੰਦਰ ਪਏ ਫਾਲਤੂ ਸਮਾਨ ਨੂੰ ਸੁੱਟਣ ਦੀ ਥਾਂ ਵਰਤੋਂ 'ਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਮੁੱਖ ਅਧਿਆਪਕਾ ਸ਼ਿਵਾਨੀ ਗੋਇਲ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਪ੍ਰੇਰਿਤ ਕਰਦਿਆਂ ਆਪਣੇ ਆਲੇ ਦੁਆਲੇ ਨੂੰ ਵੀ ਸਾਫ ਸੁਥਰਾ ਰੱਖਣ ਲਈ ਕਿਹਾ। ਇਸ ਵਰਕਸ਼ਾਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ 'ਚ ਸਕੂਲ ਦੇ ਸਮੂਹ ਸਟਾਫ ਦੁਆਰਾ ਸਹਿਯੋਗ ਦਿੱਤਾ ਗਿਆ।