ਖ਼ੁਸ਼ੀ ਦੀ ਰਾਸ਼ਟਰੀ ਸਕੂਲ ਖੇਡਾਂ ਲਈ ਚੋਣ ਹੋਈ
ਸਰਕਾਰੀ ਸਕੂਲ ਅਰਾਈਆਂਵਾਲਾ ਕਲਾਂ ਦੀ ਖਿਡਾਰਨ ਖ਼ੁਸ਼ੀ ਦੀ ਰਾਸ਼ਟਰੀ ਸਕੂਲ ਖੇਡਾਂ ਲਈ ਚੋਣ
Publish Date: Wed, 21 Jan 2026 03:22 PM (IST)
Updated Date: Thu, 22 Jan 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਆਂਧਰਾ ਪ੍ਰਦੇਸ਼ ਵਿਖੇ ਹੋ ਰਹੀਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਅੰਡਰ-14 ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਰਾਈਆਂਵਾਲਾ ਕਲਾਂ ਫ਼ਰੀਦਕੋਟ ਦੀ ਹੋਣਹਾਰ ਅਤੇ ਮਿਹਨਤੀ ਨੌਵੀਂ ਜਮਾਤ ਦੀ ਖਿਡਾਰਨ ਖੁਸ਼ੀ ਪੰਜਾਬ ਦੀ ਕਬੱਡੀ ਦੀ ਟੀਮ ਵਿੱਚ ਚੁਣੀ ਗਈ। ਸਕੂਲ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੇ ਸਕੂਲ ਦੀ ਇਸ ਖਿਡਾਰਨ ਉੱਤੇ ਪੂਰਾ ਮਾਣ ਹੈ। ਇੱਕ ਸਧਾਰਨ ਗ਼ਰੀਬ ਪਰਿਵਾਰ ਦੀ ਲੜਕੀ ਵੱਲੋਂ ਪੰਜਾਬ ਸੂਬੇ ਦੀ ਟੀਮ ਵਿੱਚ ਖੇਡਣਾ ਸਾਡੇ ਸਕੂਲ ਵਾਸਤੇ ਬਹੁਤ ਮਾਣ ਵਾਲ਼ੀ ਗੱਲ ਹੈ। ਸਕੂਲ ਮੁੱਖੀ ਗੁਰਮੀਤ ਸਿੰਘ ਸਮੂਹ ਸਟਾਫ਼, ਸਕੂਲ ਪ੍ਰਬੰਧ ਕਮੇਟੀ, ਗ੍ਰਾਮ ਪੰਚਾਇਤਾਂ ਵੱਲੋਂ ਖਿਡਾਰਨ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਖ਼ੁਸ਼ੀ ਦੀ ਇਸ ਕਾਮਯਾਬੀ ਦਾ ਸਿਹਰਾ ਉਸਦੀ ਕੋਚ ਮਨਪ੍ਰੀਤ ਕੌਰ ਡੀ.ਪੀ.ਈ. ਨੂੰ ਜਾਂਦਾ ਹੈ ਜਿੰਨ੍ਹਾਂ ਦੀ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਸਦਕਾ ਬੱਚੀ ਇਸ ਮੁਕਾਮ ਤੇ ਪਹੁੰਚੀ ਹੈ।