ਸੀਐੱਚਸੀ ਸਾਦਿਕ ’ਚ ਅੱਖਾਂ ਦਾ ਜਾਂਚ ਕੈਂਪ ਲਗਾਇਆ
ਸੀ.ਐਚ.ਸੀ ਸਾਦਿਕ ਵਿਖੇ ਸੜਕ ਸੁਰੱਖਿਆ ਮਹੀਨੇ ਤਹਿਤ ਅੱਖਾਂ ਦਾ ਜਾਂਚ ਕੈਂਪ ਲਗਾਇਆ
Publish Date: Wed, 18 Feb 2026 03:53 PM (IST)
Updated Date: Thu, 19 Feb 2026 04:01 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਸਿਵਲ ਸਰਜਨ ਫਰੀਦਕੋਟ ਡਾ.ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐਮ.ਓ ਡਾ.ਪ੍ਰੀਤੀ ਗੋਇਲ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ ਸਾਦਿਕ ਵਿਖੇ ਸੜਕ ਸੁਰੱਖਿਆ ਮਹੀਨੇ ਤਹਿਤ ਵਾਹਨ ਚਾਲਕਾਂ ਖਾਸ ਕਰਕੇ ਟੈਕਸੀ,ਟਰੱਕ ਅਤੇ ਆਟੋ ਡਰਾਈਵਰਾਂ ਲਈ ਅੱਖਾਂ ਦੀ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਅਪਥਾਲਮਿਕ ਅਫਸਰ ਰਾਹੁਲ ਪਥਰੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਰਾਈਵਰਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਗਿਆ ਹੈ,ਕਿਉਂਕਿ ਸਮੇਂ ਦੀ ਘਾਟ ਹੋਣ ਕਰਕੇ ਕਈ ਵਾਰ ਡਰਾਈਵਰ ਅੱਖਾਂ ਦੀ ਜਾਂਚ ਕਰਵਾਉਣ ਤੋਂ ਖੁੰਝ ਜਾਂਦੇ ਹਨ ਜਦਕਿ ਡਰਾਈਵਰੀ ਕਿੱਤੇ ‘ਚ ਨਿਗ੍ਹਾ ਦਾ ਸਹੀ ਹੋਣਾ ਜਰੂਰੀ ਹੈ।ਇਸ ਮੌਕੇ ਡਰਾਈਵਰਾਂ ਦੀ ਨਜ਼ਰ ਚੈੱਕ ਕਰਦਿਆਂ ਅੱਖਾਂ ਦੀ ਦੇਖ ਭਾਲ ਅਤੇ ਸਾਂਭ ਸਭਾਲ ਬਾਰੇ ਵੀ ਸੁਚੇਤ ਕੀਤਾ ਗਿਆ। ਐੱਸ.ਐਮ.ਓ ਡਾ.ਪ੍ਰੀਤੀ ਗੋਇਲ ਅਤੇ ਮੈਡੀਕਲ ਅਫਸਰ ਡਾ.ਜਗਵੀਰ ਸਿੰਘ ਨੇ ਡਰਾਈਵਰਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਬਚਾਅ ਲਈ ਨੁਕਤੇ ਦੱਸਦਿਆਂ ਕਸਰਤ ਅਦਿ ਕਰਨ, ਸ਼ੁੱਧ ਖੁਰਾਕ ਦਾ ਸੇਵਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਣਕਾਰੀ ਵੀ ਦਿੱਤੀ।ਸੀ.ਐਚ.ਸੀ ਸਾਦਿਕ ਵਿਖੇ ਲਗਾਏ ਇਸ ਕੈਂਪ ਲਈ ਡਰਾਈਵਰ ਭਾਈਚਾਰੇ ਨੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰਜਿੰਦਰ ਅਰੋੜਾ ਫਾਰਮੇਸੀ ਅਫਸਰ, ਰੁਪਿੰਦਰਜੀਤ ਕੌਰ ਨਰਸਿੰਗ ਸਿਸਟਰ ਅਤੇ ਸਮੂਹ ਸਟਾਫ ਹਾਜਰ ਸਨ।