ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਸਾਮਾਨ ਵੰਡਿਆ
ਬੱਚੇ ਦੇ ਜਨਮ ਦਿਨ ਤੇ ਸਮਾਨ ਵੰਡਿਆ
Publish Date: Mon, 20 Apr 2026 03:37 PM (IST)
Updated Date: Tue, 21 Apr 2026 04:01 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸਾਦਿਕ ਲਾਗਲੇ ਪਿੰਡ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਹਰਜਿੰਦਰ ਸਿੱਘ,ਮਨਪ੍ਰੀਤ ਕੋਰ ਨੇ ਆਪਣੇ ਬੱਚੇ ਦੇ ਜਨਮਦਿਨ ਤੇ ਨੰਨੇ ਮੁੰਨੇ ਬੱਚਿਆਂ ਨੂੰ ਚੱਪਲਾਂ ਵੰਡੀਆਂ। ਗੱਲਬਾਤ ਦੌਰਾਨ ਸਰਬਜੀਤ ਕੋਰ ਗਹਿਰੀ ਨੇ ਦੱਸਿਆ ਕਿ ਇਹ ਪਰਿਵਾਰ ਪੰਜ ਸਾਲ ਤੋ ਸਾਡੇ ਨਾਲ ਜੁੜਿਆ ਹੈ ਅਤੇ ਆਪਣੇ ਬੱਚੇ ਦੇ ਜਨਮ ਦਿਨ ਤੇ ਹਰ ਸਾਲ ਬੱਚਿਆਂ ਨੂੰ ਕੁਝ ਨਾ ਕੁਝ ਦੇ ਕੇ ਜਾਦਾ ਹੈ ।ਉਸੇ ਤਰ੍ਹਾਂ ਇਸ ਸਾਲ ਵੀ ਹਰਜਿੰਦਰ ਸਿੰਘ ਨੇ ਬੱਚਿਆਂ ਨੂੰ ਚਪਲਾ ਤੇ ਸਮਾਨ ਵੰਡ ਕੇ ਬੱਚਿਆਂ ਨਾਲ ਖੁਸੀ ਸਾਂਝੀ ਕੀਤੀ ਹੈ ਇਸ ਪਰਿਵਾਰ ਦਾ ਸਕੂਲ ਦੇ ਮੁਖੀ ਮਨਜੀਤ ਸਿੰਘ ਨੇ ਧੰਨਵਾਦ ਕੀਤਾ ।ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਤਾਰ ਸਿੰਘ ਮਾਨ ਨੇ ਵੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਕਿਹਾ ਸਾਡੇ ਨਾਲ ਬਹੁਤ ਪਰਿਵਾਰ ਲੰਬੇ ਸਮੇ ਤੋ ਜੁੜੇ ਹਨ। ਇਸ ਮੋਕੇ ਆਸ਼ਾ ਰਾਣੀ, ਮੁਕੇਸ਼ ਕੁਮਾਰ, ਆਇਨਾ ਰਾਣੀ, ਸਰਬਜੀਤ ਕੋਰ ਗਹਿਰੀ, ਵਰਿੰਦਰ ਕੁਮਾਰ, ਰੁਪਿੰਦਰ ਕੌਰ ਗੁਰਬਿੰਦਰ ਕੌਰ ਹਾਜ਼ਰ ਸਨ।