- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੱਡ ਮੌਰਨਿੰਗ ਕਲੱਬ ਨੇ ਲੋਹੜੀ ਦੇ ਤਿਉਹਾਰ ਦੀ ਨੱਚ ਟੱਪ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਕੀਤੀ ਸਾਂਝੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਸਥਾਨਕ ਫੇਰੂਮਾਨ ਚੌਕ ਵਿੱਚ ਸਥਿੱਤ ਇਕ ਨਿੱਜੀ ਹੋਟਲ ਵਿੱਚ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਕਰਵਾਏ ਗਏ ਨੂੰ ਪ੍ਰੋਗਰਾਮ ਵਿੱਚ ਸਰਬਸੰਮਤੀ ਨਾਲ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਵੱਲੋਂ ਪੰਜਾਬ ਦੇ ਨੌਜਵਾਨਾ ਦੇ ਭਵਿੱਖ ਲਈ ਪ੍ਰਗਟਾਈ ਜਾ ਰਹੀ ਚਿੰਤਾ ਨੂੰ ਦੂਰ ਕਰਨ ਅਤੇ ਨੌਜਵਾਨਾ ਦਾ ਭਵਿੱਖ ਰੁਸ਼ਨਾਉਣ ਲਈ ਉਲੀਕੇ ਪੋ੍ਰਗਰਾਮਾ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਸੁਪਰਡੈਂਟ ਜਸਕਰਨ ਸਿੰਘ ਭੱਟੀ ਅਤੇ ਓਮ ਪ੍ਰਕਾਸ਼ ਗੁਪਤਾ ਨੇ ਨਵੇਂ ਬਣੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਰੂਲ ਐਂਡ ਰੈਗੂਲੇਸ਼ਨ ਤੋਂ ਜਾਣੂ ਕਰਵਾਇਆ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਲੱਬ ਵੱਲੋਂ ਅਤੀਤ ਵਿੱਚ ਕੀਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦਾ ਸੰਖੇਪ ਵਿੱਚ ਜਿਕਰ ਕੀਤਾ। ਨਵੇਂ ਬਣੇ ਮੈਂਬਰ ਕੁਲਦੀਪ ਸਿੰਘ ਗਿੱਲ ਨੇ ਮੰਨਿਆ ਕਿ ਕਲੱਬ ਨਾਲ ਜੁੜ ਕੇ ਉਸ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਗਈਆਂ ਹਨ ਤੇ ਉਹ ਕਲੱਬ ਨਾਲ ਜੁੜਨ ਤੋਂ ਬਾਅਦ ਖੁਦ ਨੂੰ ਹਲਕਾ ਹਲਕਾ ਅਤੇ ਸੰਤੁਸ਼ਟ ਮਹਿਸੂਸ ਕਰ ਰਿਹਾ ਹੈ। ਨਵੇਂ ਬਣੇ ਮੈਂਬਰਾਂ ਵਿੱਚ ਸ਼ਾਮਲ ਗੁਰਜੀਤ ਸਿੰਘ ਸੋਢੀ ਅਤੇ ਡਾ ਕੇ.ਕੇ. ਕਟਾਰੀਆ ਨੇ ਮਾਣ ਮਹਿਸੂਸ ਕੀਤਾ ਕਿ ਉਹ ਇਲਾਕੇ ਦੀ ਨਾਮਵਰ ਸੰਸਥਾ ਨਾਲ ਜੁੜ ਰਹੇ ਹਨ। ਡਾ. ਮਨਜੀਤ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ ਕਿ ਇਕ ਸਾਲ ਦਾ ਇਕ ਲੱਖ ਕਰੋੜ ਰੁਪਿਆ ਵੱਖ ਵੱਖ ਕਿਸਮ ਦੇ ਵੀਜ਼ੇ ਲਵਾਉਣ ਦੇ ਰੂਪ ਵਿੱਚ ਪੰਜਾਬ ਦਾ ਵਿਦੇਸ਼ਾਂ ਵਿੱਚ ਜਾ ਰਿਹਾ ਹੈ, ਸਾਡੇ ਨੋਜਵਾਨ ਆਪਣਾ ਹੁਨਰ ਲੈ ਕੇ ਪ੍ਰਵਾਸ ਕਰ ਰਹੇ ਹਨ, ਹੋਰ ਰਾਜਾਂ ਦੀ ਪੰਜਾਬ ਵਿੱਚ ਤੈਨਾਤ ਅਫਸਰਸ਼ਾਹੀ ਅਤੇ ਲੇਬਰ ਕਾਰਨ ਵੀ ਪੰਜਾਬ ਦਾ ਸਰਮਾਇਆ ਹੋਰਨਾ ਰਾਜਾਂ ਵਿੱਚ ਜਾਣ ਕਾਰਨ ਆਰਥਿਕ ਮੰਦਹਾਲੀ ਤੋਂ ਬਾਅਦ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋਣ ਦਾ ਖਤਰਾ ਮੰਡਰਾਉਣ ਦੇ ਕਾਰਨਾ ਕਰਕੇ ਉਹਨਾ ਨੌਜਵਾਨਾ ਨੂੰ ਵੱਡੇ ਅਫਸਰ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਨੌਜਵਾਨਾ ਦਾ ਵਿਦੇਸ਼ ਵਿੱਚ ਜਾਣ ਦਾ ਰੁਝਾਨ ਘਟਾਇਆ ਜਾ ਸਕੇ। ਗੁਰਚਰਨ ਸਿੰਘ ਬੱਬੂ ਗੀਤ, ਸ਼ੇਅਰ ਅਤੇ ਚੁਟਕਲੇ ਸੁਣਾ ਕੇ ਰੰਗ ਬੰਨਿਆ, ਜਦਕਿ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਢੋਲ ਦੀ ਤਾਲ ’ਤੇ ਨੱਚ ਟੱਪ ਕੇ, ਭੰਗੜੇ ਅਤੇ ਡਾਂਸ ਰਾਹੀਂ ਖੂਬ ਮਨੋਰੰਜਨ ਕਰਨ ਤੋਂ ਬਾਅਦ ਰਾਤ ਦਾ ਖਾਣਾ ਇਕੱਠਿਆਂ ਨੇ ਖਾਧਾ। ਅੰਤ ਵਿੱਚ ਸਾਰਿਆਂ ਨੇ ਇਕ ਦੂਜੇ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਨਵੇਂ ਬਣੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਉਹਨਾ ਦਾ ਗਰਮਜੋਸ਼ੀ ਨਾਲ ਸੁਆਗਤ ਵੀ ਕੀਤਾ ਗਿਆ।