ਗੁੱਡ ਮੌਰਨਿੰਗ ਕਲੱਬ ਦੇ ਨਵੇਂ ਮੈਂਬਰਾਂ ਦਾ ਸਨਮਾਨ
ਨਵੇਂ ਸਾਲ ਦੀ ਖੁਸ਼ੀ ਵਿੱਚ ਗੁੱਡ ਮੌਰਨਿੰਗ ਕਲੱਬ ਵੱਲੋਂ ਨਵੇਂ ਮੈਂਬਰਾਂ ਦਾ ਵਿਸ਼ੇਸ਼ ਸਨਮਾਨ
Publish Date: Mon, 05 Jan 2026 03:06 PM (IST)
Updated Date: Tue, 06 Jan 2026 03:59 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਨਿਰੰਤਰ ਪਾਏ ਜਾ ਰਹੇ ਯੋਗਦਾਨ ਦੇ ਮੱਦੇਨਜਰ ਕਲੱਬ ਦੇ ਪਰਿਵਾਰ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਨਵੇਂ ਸਾਲ ਦੀ ਖੁਸ਼ੀ ਵਿੱਚ ਕੁਝ ਨਵੇਂ ਬਣੇ ਮੈਂਬਰਾਂ ਦਾ ਕਲੱਬ ਦੇ ਸੈਲਫੀ ਪੁਆਂਇੰਟ ’ਤੇ ਵਿਸ਼ੇਸ਼ ਸਨਮਾਨ ਰੱਖਣ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਡਾ. ਮਨਜੀਤ ਸਿੰਘ ਢਿੱਲੋਂ ਮੁਤਾਬਿਕ ਨਵੇਂ ਬਣੇ ਮੈਂਬਰਾਂ ਦਾ ਪਹਿਲਾਂ ਹਾਰ ਪਾ ਕੇ ਸੁਆਗਤ ਹੋਇਆ ਅਤੇ ਫਿਰ ਉਹਨਾ ਨੂੰ ਕਲੱਬ ਦਾ ਸਾਂਭਣਯੋਗ ਯਾਦਗਾਰੀ ਦਸਤਾਵੇਜ ਸੋਵੀਨੀਅਰ ਕਮ ਡਾਇਰੀ ਦੇ ਕੇ ਸਨਮਾਨਿਤ ਕੀਤਾ ਗਿਆ। ਸਪੀਕਰ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਪ੍ਰਿੰਸੀਪਲ ਪੰਨਾ ਲਾਲ, ਮਾ. ਬਲਵਿੰਦਰ ਸਿੰਘ ਸਿੱਧੂ, ਤੇਜਪ੍ਰਤਾਪ ਸਿੰਘ ਜੌੜਾ, ਕੁਲਦੀਪ ਸਿੰਘ ਗਿੱਲ, ਵਿਵੇਕ ਗੋਇਲ ਸੀ.ਏ., ਦਰਸ਼ਨ ਸਿੰਘ ਆਰੇਵਾਲਾ, ਰਾਏਵਿੰਦਰ ਸਿੰਘ ਰਾਊ, ਹਾਕਮ ਸਿੰਘ ਚੇਤੇਵਾਲੀਆ, ਵਰਿੰਦਰਪਾਲ ਸਿੰਘ ਅਰਨੇਜਾ, ਡਾ. ਸੰਦੀਪ ਕੋਸ਼ਲ, ਅਵਤਾਰ ਸਿੰਘ ਮੱਕੜ, ਸੁਰਿੰਦਰ ਸਚਦੇਵਾ ਆਦਿਕ ਨਵੇਂ ਬਣੇ ਮੈਂਬਰਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਆਖਿਆ ਕਿ ਉਹਨਾਂ ਨੂੰ ਗੁੱਡ ਮੌਰਨਿੰਗ ਕਲੱਬ ਨਾਲ ਜੁੜ ਕੇ ਮਾਣ ਮਹਿਸੂਸ ਹੋਇਆ ਹੈ, ਕਿਉਂਕਿ ਇਸ ਕਲੱਬ ਨੇ ਕੋਟਕਪੂਰੇ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਰੁਸ਼ਨਾ ਦਿੱਤਾ ਹੈ। ਡਾ. ਮਨਜੀਤ ਸਿੰਘ ਢਿੱਲੋਂ ਮੁਤਾਬਿਕ ਮਲਕੀਤ ਸਿੰਘ ਭੋਲਾ ਖੁਰਮੀ ਕਲੱਬ ਦੇ ਮੁੱਢਲੇ ਮੈਂਬਰਾਂ ਵਿੱਚੋਂ ਹਨ ਅਤੇ ਉਹਨਾਂ 21 ਹਜਾਰ ਰੁਪਿਆ ਕਲੱਬ ਨੂੰ ਵੱਖਰੇ ਤੌਰ ’ਤੇ ਭੇਂਟ ਕਰਨ ਦੇ ਬਾਵਜੂਦ ਵੀ ਉਹ 1000 ਰੁਪਿਆ ਪ੍ਰਤੀ ਮਹੀਨਾ ਸੇਵਾ ਕਾਰਜਾਂ ਲਈ ਭੇਂਟ ਕਰਦੇ ਆ ਰਹੇ ਹਨ, ਇਸ ਲਈ ਉਹਨਾਂ ਦਾ ਸਨਮਾਨ ਵੀ ਵਿਸ਼ੇਸ਼ ਤੌਰ ’ਤੇ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਹਾਜਰ ਹੋਏ ਓਮਕਾਰ ਗੋਇਲ ਪ੍ਰਧਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਕੋਟਕਪੂਰਾ, ਹਰਪ੍ਰੀਤ ਸਿੰਘ ਖਾਲਸਾ ਸੰਚਾਲਕ ਗੁਰੂ ਨਾਨਕ ਮੋਦੀਖਾਨਾ, ਜਗਤਾਰ ਸਿੰਘ ਅਰਨੇਜਾ ਐਲ.ਆਈ.ਸੀ. ਐਡਵਾਈਜਰ, ਲੈਕ. ਮਨਜੀਤ ਸਿੰਘ ਧਾਲੀਵਾਲ ਆਦਿ ਨੇ ਮੰਨਿਆ ਕਿ ਇਸ ਕਲੱਬ ਦੀਆਂ ਨਿਸ਼ਕਾਮ ਸੇਵਾਵਾਂ ਤੋਂ ਹੋਰਨਾ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੀ ਪ੍ਰੇਰਨਾ ਮਿਲਣੀ ਸੁਭਾਵਿਕ ਹੈ।