ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਨੇ ਵਾਹਨਾਂ ’ਤੇ ਰਿਫਲੈਕਟਰ ਲਾਏ
ਗੁੱਡ ਮੌਰਨਿੰਗ ਕਲੱਬ ਨੇ ਰਿਫਲੈਕਟਰ ਲਾਉਣ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ : ਡਾ. ਢਿੱਲੋਂ/ਲਹੋਰੀਆ
Publish Date: Thu, 01 Jan 2026 03:17 PM (IST)
Updated Date: Fri, 02 Jan 2026 04:02 AM (IST)

ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸ਼ੰਸਾਯੋਗ : ਡੀਐਸਪੀ ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵੱਲੋਂ ਨਵੇਂ ਸਾਲ ਦੀ ਖੁਸ਼ੀ ਨੂੰ ਵਿਲੱਖਣ ਢੰਗ ਨਾਲ ਸਾਂਝਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਲੱਬ ਵਲੋਂ ਵੱਖ-ਵੱਖ ਸੈਂਕੜੇ ਵਾਹਨਾ ਮਗਰ ਰਿਫਲੈਕਟਰ ਲਾਏ ਗਏ ਸਨ। ਅੱਜ ਦੂਜੇ ਪੜਾਅ ਵਿੱਚ ਵਾਹਨਾ ਮਗਰ ਅਤੇ ਡਿਵਾਈਡਰਾਂ ’ਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਅਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਐਸ.ਆਈ. ਵਕੀਲ ਸਿੰਘ ਬਰਾੜ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਥਾਨਕ ਟਰੈਫਿਕ ਇੰਚਾਰਜ ਏਐਸਆਈ ਹਰਪਾਲ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਵੀ ਹਾਜਰ ਸਨ। ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਪੋ੍ਰ ਐਚ.ਐਸ. ਪਦਮ ਜਨਰਲ ਸਕੱਤਰ, ਸੁਰਿੰਦਰ ਸਿੰਘ ਸਦਿਉੜਾ ਸੀਨੀਅਰ ਮੀਤ ਪ੍ਰਧਾਨ, ਸੁਨੀਲ ਕੁਮਾਰ ਬਿੱਟਾ ਗਰੋਵਰ ਉਪ ਚੇਅਰਮੈਨ ਆਦਿ ਨੇ ਦੱਸਿਆ ਕਿ ਕੜਾਕੇ ਦੀ ਸਰਦੀ, ਕੋਹਰੇ ਅਤੇ ਧੁੰਦ ਦੇ ਮੌਸਮ ਦੌਰਾਨ ਰਿਫਲੈਕਟਰਾਂ ਦੀ ਅਣਹੋਂਦ ਵਾਲੇ ਵਾਹਨ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹਨਾ ਦੱਸਿਆ ਕਿ ਡੀਐਸਪੀ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ ਵਕੀਲ ਸਿੰਘ ਨੇ ਰਿਫਲੈਕਟਰ ਲਾਉਣ ਦੇ ਨਾਲ-ਨਾਲ ਵਾਹਨਾ ਚਾਲਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਕੀਤੀਆਂ। ਉਹਨਾ ਆਖਿਆ ਕਿ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਧੁੰਦ ਦੇ ਮੌਸਮ ਵਿੱਚ ਹਰ ਵਾਹਨ ਦੀ ਰਫਤਾਰ ਮੱਠੀ ਰਹਿੰਦੀ ਹੈ ਪਰ ਜੇਕਰ ਕੋਈ ਕਾਹਲ ਵਿੱਚ ਰਫਤਾਰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹਾਦਸੇ ਦਾ ਸਬੱਬ ਬਣਦਾ ਹੈ। ਉਹਨਾ ਦਾਅਵਾ ਕੀਤਾ ਕਿ ਧੁੰਦ ਦੇ ਮੌਸਮ ਵਿੱਚ ਟਰੈਫਿਕ ਨਿਯਮਾ ਦੀ ਉਲੰਘਣਾ, ਰਿਫਲੈਕਟਰਾਂ ਦੀ ਅਣਹੋਂਦ, ਤੇਜ ਰਫਤਾਰ ਅਤੇ ਨਬਾਲਗ ਜਾਂ ਅਣਜਾਣ ਚਾਲਕਾਂ ਵੱਲੋਂ ਵਾਹਨ ਚਲਾਉਣ ਕਰਕੇ ਵਾਪਰਦੇ ਹਾਦਸਿਆਂ ਕਾਰਨ ਹੁਣ ਤੱਕ ਅਨੇਕਾਂ ਕੀਮਤੀ ਜਾਨਾ ਅਜਾਈਂ ਚਲੀਆਂ ਗਈਆਂ, ਅਨੇਕਾਂ ਅੰਗਹੀਣਤਾ ਵਾਲਾ ਜੀਵਨ ਜਿਉਣ ਲਈ ਮਜਬੂਰ ਹਨ ਅਤੇ ਕਰੋੜਾਂ ਰੁਪਏ ਦੀ ਵਾਹਨ ਸੰਪਤੀ ਵੀ ਹੁਣ ਤੱਕ ਬਰਬਾਦ ਹੋ ਚੁੱਕੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਾ. ਮੁਖਤਿਆਰ ਸਿੰਘ ਮੱਤਾ, ਰਵਿੰਦਰਪਾਲ ਕੋਛੜ, ਓਮ ਪ੍ਰਕਾਸ਼ ਗੁਪਤਾ, ਡਾ. ਸੰਦੀਪ ਕੋਸ਼ਲ, ਹਰਦੀਪ ਸਿੰਘ ਫਿੱਡੂ ਭਲਵਾਨ, ਜਸਪਾਲ ਸਿੰਘ ਲਾਟਾ, ਵਰਿੰਦਰਪਾਲ ਸਿੰਘ ਅਰਨੇਜਾ, ਸੋਮਨਾਥ ਅਰੋੜਾ, ਕੈਪਟਨ ਰੂਪ ਚੰਦ, ਪਰਮਜੀਤ ਸਿੰਘ ਮੱਕੜ, ਅਵਤਾਰ ਸਿੰਘ ਮੱਕੜ, ਗੁਰਵਿੰਦਰ ਸਿੰਘ ਜਲਾਲੇਆਣਾ, ਅਮਰਦੀਪ ਸਿੰਘ ਸੋਨੂੰ, ਗੁਰਮੀਤ ਸਿੰਘ ਮੀਤਾ ਅਤੇ ਪੱਪਾ ਮਲਹੋਤਰਾ ਆਦਿ ਸਮੇਤ ਇਲਾਕੇ ਦੇ ਅਨੇਕਾਂ ਪਤਵੰਤੇ ਵੀ ਹਾਜਰ ਸਨ।