ਗੋਇਲ ਪਰਿਵਾਰ ਨੇ ਮਾਪਿਆਂ ਦੀ ਯਾਦ ’ਚ ਸਾਈਕਲ ਵੰਡੇ
ਅਖਬਾਰ ਵੰਡਣ ਵਾਲੇ ਦੋ ਵੀਰਾਂ ਨੂੰ ਗੋਇਲ ਪ੍ਰੀਵਾਰ ਨੇ ਮਾਤਾ-ਪਿਤਾ ਦੀ ਯਾਦ ’ਚ ਸਾਈਕਲ ਦਿੱਤੇ
Publish Date: Mon, 02 Feb 2026 03:15 PM (IST)
Updated Date: Tue, 03 Feb 2026 04:02 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਫ਼ਰੀਦਕੋਟ ਦੇ ਉੱਘੇ ਦਾਨੀ ਰਮੇਸ਼ ਕੁਮਾਰ ਗੋਇਲ, ਸਰੋਜ ਦੇਵੀ ਗੋਇਲ ਨਿਰੰਤਰ ਸਰਕਾਰੀ ਸਕੂਲਾਂ ਦੇ ਲੋੜਵੰਦ ਸਕੂਲੀ ਵਿਦਿਆਰਥੀਆਂ ਦੀ ਸਹਾਇਤਾ ਕਰਦਿਆਂ ਉਨ੍ਹਾਂ ਨੂੰ ਸਿੱਖਿਆ ਖੇਤਰ ’ਚ ਵਧੀਆ ਨਤੀਜਿਆਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਅੱਜ ਰਮੇਸ਼ ਕੁਮਾਰ ਗੋਇਲ-ਸਰੋਜ ਦੇਵੀ ਗੋਇਲ ਵੱਲੋਂ ਆਪਣੇ ਮਾਤਾ-ਪਿਤਾ ਦੀ ਯਾਦ ’ਚ ਯਾਦ ਮਿਹਨਤੀ ਨੌਜਵਾਨ ਪ੍ਰਦੀਪ ਕੁਮਾਰ ਦੀਪਾ- ਵਿਜੈ ਕੁਮਾਰ ਜੋ ਰੋਜ਼ਾਨਾ ਅਖਬਾਰ ਵੰਡਣ ਦੀ ਸੇਵਾ ਕਰਦੇ ਹਨ ਨੂੰ ਸਾਈਕਲ ਲੈ ਕੇ ਦਿੱਤੇ ਹਨ। ਉਨ੍ਹਾਂ ਦੋਹਾਂ ਨੌਜਵਾਨਾਂ ਦੀ ਮਿਹਨਤ ਕਰਨ ਤੇ ਪ੍ਰਸੰਨਤਾ ਜ਼ਾਹਰ ਕੀਤੀ। ਇਸ ਮੌਕੇ ਰਮੇਸ਼ ਕੁਮਾਰ ਗੋਇਲ ਨੇ ਕਿਹਾ ਸਾਨੂੰ ਮਿਹਨਤ ਕਰਨ ਵਾਲੇ ਵਿਅਕਤੀਆਂ ਦੀ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਰਾਜਾ ਸਾਈਕਲ ਵਰਕਸ ਫ਼ਰੀਦਕੋਟ ਦੇ ਦਿਲਜੋਤ ਸਿੰਘ ਰਾਜਾ, ਗੁੱਲੂ ਸ਼ਾਕਰ ਵਰਕਸ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਨੇ ਗੋਇਲ ਪ੍ਰੀਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।