ਫ਼ਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਨੇ ਲੰਗਰ ਲਗਾਇਆ
ਫ਼ਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਲੰਗਰ ਲਗਾਇਆ
Publish Date: Thu, 15 Jan 2026 03:39 PM (IST)
Updated Date: Fri, 16 Jan 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਫਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਗੇਟ ਨੰਬਰ ਇੱਕ ਅੱਗੇ ਦਾਲ ਫੁਲਕੇ ਦਾ ਲੰਗਰ ਲਗਾਇਆ ਗਿਆ ਸੀ। ਇਸ ਮੌਕੇ ਤੇ ਵੱਡੀ ਗਿਣਤੀ ’ਚ ਹਸਪਤਾਲ ਅੰਦਰ ਦਾਖਲ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ ਅਤੇ ਰਾਹਗੀਰਾਂ ਨੇ ਲੰਗਰ ਛਕਿਆ। ਇਸ ਮੌਕੇ ਫ਼ਰੈਂਡਜ਼ ਸਹਿਯੋਗ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਦਰਸ਼ਨ ਲਾਲ ਚੁੱਘ,ਇੰਜ.ਵਜਿੰਦਰ ਵਿਨਾਇਕ, ਇੰਜ ਅਜੇ ਬਾਂਸਲ, ਐਡਵੋਕੇਟ ਗੌਤਮ ਬਾਂਸਲ, ਗੋਪਾਲ ਅਗਰਵਾਲ, ਕੀਮਤੀ ਲਾਲ ਖੰਨਾ, ਸੰਜੀਵ ਮੌਂਗਾ ਟਿੰਕੂ, ਸੁਧੀਰ ਛਾਬੜਾ, ਰੌਸ਼ਨ ਲਾਲ ਟੱਕਰ, ਸੰਜੀਵ ਜੈਨ, ਮੌਂਟੀ ਚੋਪੜਾ, ਸ਼ਿਵਾ ਛਾਬੜਾ, ਬਾਈ ਵਿੱਕੀ ਨੇ ਲੰਗਰ ਸੇਵਾ ਬੜੀ ਸ਼ਰਧਾ ਨਾਲ ਕੀਤੀ।