ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਅੱਜ
ਅੱਖਾਂ ਦਾ ਮੁਫ਼ਤ ਲੈਂਜ ਕੈਂਪ ਅੱਜ : ਸੰਤ ਰਿਸ਼ੀ ਰਾਮ ਜੀ ਜਲਾਲਵਾਲੇ
Publish Date: Sat, 31 Jan 2026 03:54 PM (IST)
Updated Date: Sun, 01 Feb 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਲਵੇ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਵੱਲੋਂ ਸੰਸਥਾ ਦੇ ਮੁੱਖ ਸੰਸਥਾਪਕ ਸੰਸਥਾ ਦੇ ਮੁੱਖ ਸੰਸਥਾਪਕ ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੀ ਯਾਦ ਵਿਚ ਪੁੰਨਿਆ ਦੇ ਸ਼ੁੱਭ ਦਿਹਾੜੇ ’ਤੇ ਸੰਸਥਾ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਜੀ ਜਲਾਲ ਵਾਲਿਆਂ ਦੀ ਯੋਗ ਅਗਵਾਈ ਹੇਠ ਮਿਤੀ 1 ਫ਼ਰਵਰੀ, ਦਿਨ ਐਤਵਾਰ ਨੂੰ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫ਼ਤ ਲੈਂਜ ਪਾਏ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ (ਰਜਿ:) ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਦੱਸਿਆ ਕਿ ਅੱਖਾਂ ਦੇ ਇਸ ਮੁਫ਼ਤ ਲੈਂਜ ਕੈਂਪ ਵਿਚ ਉੱਚ ਕੋਟੀ ਦੇ ਡਾ. ਦੀਪਕ ਅਰੋੜਾ (ਐੱਮ.ਐੱਸ), ਡਾ. ਮੋਨਿਕਾ ਬਲਿਆਨ (ਐੱਮ.ਐੱਸ) ਅਤੇ ਡਾ. ਭੁਪਿੰਦਰ ਪਾਲ ਕੌਰ (ਐੱਮ.ਐੱਸ) ਸਵੇਰੇ 9.00 ਵਜੇ ਤੋਂ ਲੈ ਕੇ 1.00 ਵਜੇ ਤੱਕ ਮਰੀਜ਼ਾਂ ਨੂੰ ਚੈੱਕ ਕਰਕੇ ਅੱਖਾਂ ਦੇ ਆਪ੍ਰੇਸ਼ਨ ਕਰਨਗੇ। ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਦੱਸਿਆ ਕਿ ਕੈਂਪ ਵਾਲੇ ਦਿਨ ਮਰੀਜ਼ਾਂ ਦੀਆਂ ਪਰਚੀਆਂ ਸਵੇਰੇ 8.00 ਵਜੇ ਬਨਣੀਆਂ ਸ਼ੁਰੂ ਹੋਣਗੀਆਂ ਅਤੇ ਜਿੰਨਾਂ ਮਰੀਜ਼ਾਂ ਨੂੰ ਸੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦਾ ਰੋਗ ਹੈ ਉਹਨਾਂ ਨੂੰ ਸਿਰਫ਼ ਦਵਾਈ ਦਿੱਤੀ ਜਾਵੇਗੀ। ਮਰੀਜ਼ਾਂ ਲਈ ਰਹਿਣ-ਸਹਿਣ ਅਤੇ ਲੰਗਰ ਦਾ ਪ੍ਰਬੰਧ ਸੰਸਥਾ ਵੱਲੋਂ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਜੈਤੋ, ਮੇਜਰ ਸਿੰਘ ਗੋਂਦਾਰਾ ਡੇਲਿਆਂਵਾਲੀ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ ਰੋੜੀਕਪੂਰਾ, ਤੇਜਿੰਦਰ ਸਿੰਘ ਬਰਾੜ ਕਰੀਰਵਾਲੀ ਆਦਿ ਹਾਜ਼ਰ ਸਨ।