ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਿੱਤਾ ਵਜੀਫਾ
ਸਰਕਾਰੀ ਮਿਡਲ ਸਕੂਲ ਪੱਕਾ ਦੀਆਂ ਚਾਰ ਵਿਦਿਆਰਥਣਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਜ਼ੀਫ਼ਾ ਮਿਲਿਆ
Publish Date: Thu, 01 Jan 2026 03:23 PM (IST)
Updated Date: Fri, 02 Jan 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਅੱਠਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਵੱਲੋਂ 2000-2000 ਰੁਪਏ ਵਜ਼ੀਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਜਸਬੀਰ ਸਿੰਘ ਜੱਸੀ ਅਤੇ ਸਕੂਲ ਦੇ ਅਧਿਆਪਕਾਂ ਨੇ ਮਿਲ ਕੇ ਸਕੂਲ ਦੀਆਂ ਚਾਰ ਵਿਦਿਆਰਥਣਾਂ ਨੂੰ ਇਹ ਵਜ਼ੀਫ਼ਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਖਾਸ ਕਰਕੇ ਵਿਦਿਆਰਥੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਵਿਦਿਆਰਥੀਆਂ ਨੂੰ ਠੰਡ ਦੇ ਮੱਦੇਨਜ਼ਰ ਠੰਡ ਤੋਂ ਬਚਣ ਵਾਸਤੇ ਘਰ ਬੈਠ ਕੇ ਸਲਾਨਾ ਪ੍ਰੀਖਿਆ ਦੀ ਤਿਆਰੀ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਮੁਖੀ ਜਸਬੀਰ ਸਿੰਘ ਜੱਸੀ, ਹਿੰਦੀ ਮਾਸਟਰ ਵਿਕਾਸ ਅਰੋੜਾ, ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ, ਐੱਸ.ਐੱਸ.ਮਾਸਟਰ ਸੁਦੇਸ਼ ਕੁਮਾਰ, ਐੱਸ.ਐੱਸ.ਮਿਸਟ੍ਰੈਸ ਜਸਵਿੰਦਰ ਕੌਰ, ਸਾਇੰਸ ਮਿਸਟ੍ਰੈਸ ਅਰੁਣਾ ਨੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।