ਮਨਤਾਰ ਬਰਾੜ ਨੇ ਕੀਤਾ ਦੁੱਲਟ ਪਰਿਵਾਰ ਨਾਲ ਦੁੱਖ ਸਾਂਝਾ
ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕੀਤਾ ਦੁੱਲਟ ਪਰਿਵਾਰ ਨਾਲ ਦੁੱਖ ਸਾਂਝਾ
Publish Date: Thu, 26 Feb 2026 03:40 PM (IST)
Updated Date: Fri, 27 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੀਨੀਅਰ ਅਕਾਲੀ ਆਗੂ ਸੇਵਾਜੀਤ ਸਿੰਘ ‘ਬੌਬੀ ਦੁੱਲਟ’ ਦੇ ਸਤਿਕਾਰਯੋਗ ਮਾਤਾ, ਭਗਤਇੰਦਰ ਸਿੰਘ ‘ਗੁਣਤਾਸ ਦੁੱਲਟ’ ਦੇ ਦਾਦੀ ਅਤੇ ਸੀਨੀਅਰ ਅਕਾਲੀ ਆਗੂ ਤਰਲੋਚਨ ਸਿੰਘ ਦੁੱਲਟ ਦੇ ਮਾਸੀ (ਮਾਂ) ਗੁਰਚਰਨ ਕੌਰ ਦੁੱਲਟ ਧਰਮਪਤਨੀ ਸਵ. ਪ੍ਰੀਤਮ ਸਿੰਘ ਦੁੱਲਟ ਦੀ ਹੋਈ ਮੌਤ ’ਤੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੇ ਮੈਂਬਰ, ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਪੰਜਾਬ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲ੍ਹਾ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਗ੍ਰਹਿ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਪੁੱਜੇ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸਵ. ਗੁਰਚਰਨ ਕੌਰ ਦੁੱਲਟ ਦੇ ਪੁੱਤਰ ਸੇਵਾਜੀਤ ਸਿੰਘ ‘ਬੌਬੀ ਦੁੱਲਟ’, ਪੋਤਰੇ ਭਗਤਇੰਦਰ ਸਿੰਘ ‘ਗੁਣਤਾਸ ਦੁੱਲਟ’ ਅਤੇ ਭਾਣਜੇ ਤਰਲੋਚਨ ਸਿੰਘ ਦੁੱਲਟ ਨਾਲ ਦੁੱਖ ਸਾਂਝਾ ਕੀਤਾ ਅਤੇ ਸਮੂਹ ਦੁੱਲਟ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸਰਦਾਰਨੀ ਗੁਰਚਰਨ ਕੌਰ ਦੁੱਲਟ ਹਰ ਵੇਲੇ ਲੋਕ ਸੇਵਾ ਨੂੰ ਸਮਰਪਿਤ ਰਹਿਣ ਵਾਲੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਸਮੁੱਚੇ ਦੁੱਲਟ ਪਰਿਵਾਰ ਅਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਸਿੰਚਾਈ ਵਿਭਾਗ ਪੰਜਾਬ ਦੇ ਸਾਬਕਾ ਮੁੱਖ ਇੰਜਨੀਅਰ ਅਮਰਜੀਤ ਸਿੰਘ ਦੁੱਲਟ, ਸੀਨੀਅਰ ਅਕਾਲੀ ਆਗੂ ਸਰੂਪਇੰਦਰ ਸਿੰਘ ਦੁੱਲਟ, ਯੂਥ ਸ਼੍ਰੋਮਣੀ ਅਕਾਲੀ ਦਲ ਸਰਕਲ ਚੰਦਭਾਨ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਬਾਸੀ, ਲਵਪ੍ਰੀਤ ਸਿੰਘ ਬਰਾੜ ਕੋਠੇ ਦਿਹਾਤੀ ਜੈਤੋ, ਅਵਤਾਰ ਸਿੰਘ ਕੋਠੇ ਸੰਪੂਰਨ ਸਿੰਘ ਵਾਲੇ ਆਦਿ ਹਾਜ਼ਰ ਸਨ। ਸਵ. ਗੁਰਚਰਨ ਕੌਰ ਦੁੱਲਟ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 1 ਮਾਰਚ, ਦਿਨ ਐਤਵਾਰ ਨੂੰ ਡੇਰਾ ਬਾਬਾ ਭਾਈ ਭਗਤੂ ਜੀ ਪਿੰਡ ਰਾਮਗੜ੍ਹ (ਭਗਤੂਆਣਾ), ਜ਼ਿਲ੍ਹਾ ਫ਼ਰੀਦਕੋਟ ਵਿਖੇ ਬਾਅਦ ਦੁਪਹਿਰ 12.30 ਵਜੇ ਤੋਂ 1.00 ਵਜੇ ਤੱਕ ਹੋਵੇਗੀ।