ਕੌਂਸਲਰ ਚੰਚਲ ਕੁਮਾਰ ਦੇ ਹੱਕ ’ਚ ਫਲੈਕਸ ਰਿਲੀਜ਼ ਕੀਤਾ
ਚੰਚਲ ਕੁਮਾਰ ਦੀ ਤਸਵੀਰ ਵਾਲਾ ਫਲੈਕਸ ਉਸਦੇ ਸਮਰਥਕਾਂ ਵੱਲੋਂ ਖਾਟੂ ਸ਼ਿਆਮ ਮੇਲੇ ਵਿੱਚ ਰਿਲੀਜ਼
Publish Date: Sun, 01 Mar 2026 03:56 PM (IST)
Updated Date: Mon, 02 Mar 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਵਾਰਡ ਨੰਬਰ 24 ਦੇ ਕੌਂਸਲਰ ਚੰਚਲ ਕੁਮਾਰ ਦੇ ਸਮਰਥਕ ਜਨੂੰਨ ਦੀ ਹੱਦ ਤੱਕ ਚੰਚਲ ਕੁਮਾਰ ਦੀਆਂ ਨਿਸ਼ਕਾਮ ਸੇਵਾਵਾਂ ਤੋਂ ਪ੍ਰਭਾਵਿਤ ਹਨ। ਇਸ ਗੱਲ ਦਾ ਅੰਦਾਜਾ ਉਦੋਂ ਲੱਗਾ, ਜਦੋਂ ਵਾਰਡ ਨੰਬਰ 24 ਦੇ ਚਾਰ ਨੌਜਵਾਨਾਂ ਨੇ ਰਾਜਸਥਾਨ ਵਿਖੇ ਸਥਿੱਤ ਧਾਰਮਿਕ ਅਸਥਾਨ ਖਾਟੂ ਸ਼ਿਆਮ ਦੇ ਦਰਬਾਰ ਵਿੱਚ ਲੱਗੇ ਬਹੁਤ ਭਾਰੀ ਮੇਲੇ ਵਿੱਚ ਜਾ ਕੇ ਚੰਚਲ ਕੁਮਾਰ ਦੀ ਦੂਜੀ ਵਾਰੀ ਦੀ ਜਿੱਤ ਦੀ ਕਾਮਨਾ ਕੀਤੀ। ਬਾਬਾ ਖਾਟੂ ਸ਼ਿਆਮ ਦੇ ਦਰਬਾਰ ਵਿੱਚ ਚੰਚਲ ਕੁਮਾਰ ਦੀ ਤਸਵੀਰ ਵਾਲਾ ਫਲੈਕਸ ਜਾਰੀ ਕਰਦਿਆਂ ਐਡਵੋਕੇਟ ਮਯੰਕ ਗਰਗ, ਗੋਰਵ ਸ਼ਰਮਾ, ਹਿਮਾਂਸ਼ੂ ਸਿੰਗਲਾ ਅਤੇ ਅਨੁਰਾਗ ਕੁਮਾਰ ਨੇ ਉੱਥੋਂ ਦੀ ਸੰਗਤ ਵਿੱਚ ਉਸ ਸਮੇਂ ਦਿਲਚਸਪੀ ਪੈਦਾ ਕਰ ਦਿੱਤੀ, ਜਦੋਂ ਫਲੈਕਸ ਉਪਰ ਲਿਖਿਆ ‘ਪਹਿਲਾਂ ਵਾਰਡ ਤੇ ਹੁਣ ਸ਼ਹਿਰ ਦੀ ਵਾਰੀ ਚੰਚਲ ਕੁਮਾਰ ਆ ਰਿਹਾ ਹੈ ਦੂਜੀ ਵਾਰੀ’, ਵਾਲੀ ਸ਼ਬਦਾਵਲੀ ਉੱਥੋਂ ਦੀ ਸੰਗਤ ਨੇ ਪੜੀ। ਇਸ ਇਲਾਕੇ ਨਾਲ ਸਬੰਧਤ ਮੇਲੇ ਵਿੱਚ ਸ਼ਾਮਲ ਕੁਝ ਸ਼ਰਧਾਲੂਆਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਉਕਤ ਨੌਜਵਾਨਾ ਨੇ ਦੱਸਿਆ ਕਿ ਚੰਚਲ ਕੁਮਾਰ ਦੇ ਪਿਤਾ ਕਾਲਾ ਰਾਮ ਵੀ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ ਤੇ ਹੁਣ ਸ਼ਹਿਰ ਵਾਸੀਆਂ ਦੀ ਦਿਲੋਂ ਕਾਮਨਾ ਹੈ ਕਿ ਚੰਚਲ ਕੁਮਾਰ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ’ਤੇ ਬਿਰਾਜਮਾਨ ਹੋ ਕੇ ਸ਼ਹਿਰ ਵਾਸੀਆਂ ਦੀ ਸੇਵਾ ਕਰੇ।