ਬਾਬਾ ਸਾਹਿਬ ਦੀ ਯਾਦ ’ਚ ਖੇਡਾਂ ਕਰਵਾਈਆਂ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ 12ਵਾਂ ਖੇਡ ਮੇਲਾ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ
Publish Date: Thu, 16 Apr 2026 04:18 PM (IST)
Updated Date: Fri, 17 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸੋਹੰ ਸਪੋਰਟਸ ਐਂਡ ਕਲਚਰਲ ਸੋਸਾਇਟੀ ਕੋਟਕਪੂਰਾ ਵੱਲੋਂ ਦੋ ਦਿਨਾਂ 12ਵਾਂ ਖੇਡ ਮੇਲਾ 2026 ਅਮਿਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ। ਇਹ ਖੇਡ ਮੇਲਾ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿਖੇ ਸੰਪੰਨ ਹੋਇਆ। ਇਸ ਖੇਡ ਮੇਲੇ ਵਿੱਚ ਹਾਕੀ, ਫੁੱਟਬਾਲ, ਕੁਸ਼ਤੀ, ਐਥਲੈਟਿਕਸ ਮੁਕਾਬਲੇ ਜਿਵੇਂ 100 ਮੀਟਰ ਦੌੜ, ਲੰਬੀ ਛਾਲ, ਗੋਲਾ ਸੁੱਟਣਾ, ਤੇਜ ਚਾਲ, ਫਨੀ ਗੇਮਾਂ ਜਿਵੇਂ ਤਿੰਨ ਟੰਗੀ ਦੌੜ, ਸਲੋ ਸਾਈਕਲਿੰਗ, ਰੱਸਾ ਕੱਸੀ ਦੇ ਨਾਲ ਨਾਲ ਮਹਾਨ ਅੰਬੇਡਕਰ ਨੂੰ ਜਾਣੋ ਕੁਇਜ਼ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਨਾਂ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਹਾਕੀ ਟੂਰਨਾਮੈਂਟ ਵਿੱਚ ਯੂਨੀਕ ਹਾਕੀ ਸੁਸਾਇਟੀ ਕੋਟਕਪੂਰਾ ਅਤੇ ਫੁਟਬਾਲ ਟੂਰਨਾਮੈਂਟ ਵਿੱਚ ਮੋਰਨਿੰਗ ਫੁਟਬਾਲ ਕਲੱਬ ਕੋਟਕਪੂਰਾ ਨੇ ਸੁਸਾਇਟੀ ਦਾ ਪੂਰਨ ਸਹਿਯੋਗ ਦਿੱਤਾ। ਹਾਕੀ (ਮੁੰਡਿਆਂ) ਵਿੱਚੋਂ ਪਹਿਲਾ ਸਥਾਨ ਬੁੱਟਰ ਅਤੇ ਦੂਸਰਾ ਸਥਾਨ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ, ਹਾਕੀ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਸ੍ਰੀ ਮੁਕਤਸਰ ਸਾਹਿਬ ਤੇ ਦੂਸਰਾ ਸਥਾਨ ਭਗਤਾ ਨੇ ਪ੍ਰਾਪਤ ਕੀਤਾ। ਫੁਟਬਾਲ ਵਿੱਚ ਪਹਿਲਾ ਸਥਾਨ ਸ੍ਰੀ ਮੁਕਤਸਰ ਸਾਹਿਬ ਤੇ ਦੂਸਰਾ ਸਥਾਨ ਕੋਟ ਸੁਖੀਆ ਦੀ ਟੀਮ ਨੇ ਪ੍ਰਾਪਤ ਕੀਤਾ। ਜਿਨਾਂ ਨੂੰ ਕਰਮਵਾਰ ਪਹਿਲਾ ਨਗਦ ਇਨਾਮ 11000 ਤੇ ਇੱਕ ਕੱਪ ਤੇ ਦੂਸਰਾ ਨਗਦ ਇਨਾਮ 5100 ਤੇ ਇੱਕ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਨ ਅੰਬੇਡਕਰ ਨੂੰ ਜਾਣੋ ਕੁਇਜ਼ ਪ੍ਰਤੀਯੋਗਤਾ ਵਿੱਚੋਂ ਪਹਿਲਾ ਸਥਾਨ ਦ੍ਰਿਸ਼ਟੀ ਜੈਨ ਨੇ ਪ੍ਰਾਪਤ ਕੀਤਾ ਜਿਸ ਨੂੰ 3100 ਰੁ. ਨਗਦ ਇਨਾਮ ਤੇ ਇੱਕ ਟਰਾਫੀ ਦੇ ਨਾਲ ਨਿਵਾਜਿਆ ਗਿਆ ਤੇ ਦੂਸਰਾ ਸਥਾਨ ਹਰਲੀਨ ਸ਼ਰਮਾ ਨੇ ਪ੍ਰਾਪਤ ਕੀਤਾ ਜਿਸ ਨੂੰ 2100 ਰੁ. ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਐਥਲੈਟਿਕਸ ਖੇਡਾਂ ਦੇ ਗਰੁੱਪ ਅੰਡਰ 14, ਅੰਡਰ 17 ਅਤੇ ਓਪਨ ਵਿੱਚ ਜੇਤੂ ਖਿਡਾਰੀਆਂ ਨੂੰ ਗੋਲਡ ਮੈਡਲ ਅਤੇ ਸਿਲਵਰ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਸੋਸਾਇਟੀ ਦੇ ਪ੍ਰਧਾਨ ਰਾਜਕੁਮਾਰ ਕੋਚਰ ਨੇ ਦੱਸਿਆ ਕਿ ਸੁਸਾਇਟੀ ਇਸ ਤਰ੍ਹਾਂ ਦੇ ਖੇਡ ਮੇਲੇ ਸਾਲ 2008 ਤੋਂ ਕਰਵਾ ਰਹੀ ਹੈ ਤੇ ਸੁਸਾਇਟੀ ਦਾ ਮੁੱਖ ਉਦੇਸ਼ ਨੌਜਵਾਨ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ ਅਤੇ ਭਵਿੱਖ ਲਈ ਚੰਗੇ ਖਿਡਾਰੀਆਂ ਦੀ ਚੋਣ ਕਰਨਾ ਹੈ ਅਤੇ ਸਮਾਜ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈ। ਸੋਸਾਇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸਹਿਯੋਗੀਆਂ ਨੂੰ ਧੰਨਵਾਦ ਕੀਤਾ ਗਿਆ ਜਿਨਾਂ ਨੇ ਇਸ ਖੇਡ ਮੇਲੇ ਨੂੰ ਕਰਾਉਣ ਵਿੱਚ ਸਹਾਇਤਾ ਕੀਤੀ। ਸੁਸਾਇਟੀ ਦੇ ਪ੍ਰਧਾਨ ਨੇ ਸਾਰੇ ਮੈਂਬਰਾਂ ਮਨਮੋਹਨ ਕ੍ਰਿਸ਼ਨ, ਸੰਦੀਪ ਕੁਮਾਰ ਭੰਡਾਰੀ, ਰਵਿੰਦਰ ਕੁਮਾਰ, ਰਾਮ ਬਹਾਦਰ, ਅਵਤਾਰ ਕ੍ਰਿਸ਼ਨ, ਨਵੀਨ ਜੈਨ, ਹੁਕਮ ਚੰਦ, ਦਰਸ਼ਨ ਸਿੰਘ, ਤੇਜ ਪਾਲ, ਬਬਲੂ, ਬਾਲ ਕ੍ਰਿਸ਼ਨ, ਮੋਹਨ ਲਾਲ, ਸੋਮੀ ਕੁਮਾਰ, ਰਾਜ ਕੁਮਾਰ ਟੋਨੀ, ਧਰਮਵੀਰ, ਗੁਰਮੀਤ ਜਲਾਲਾਬਾਦੀ ਅਤੇ ਇਸ ਖੇਡ ਮੇਲੇ ਵਿੱਚ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।