ਬਾਬਾ ਬੰਦਾ ਬਹਾਦਰ ਆੱਫ ਗਰੁੱਪ ਕਾਲਜ ’ਚ ਮਨਾਈ ਹੋਲੀ
ਬਾਬਾ ਬੰਦਾ ਬਹਾਦਰ ਆੱਫ ਗਰੁੱਪ ਕਾਲਜ ਵਿਖੇ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ ।
Publish Date: Tue, 03 Mar 2026 04:36 PM (IST)
Updated Date: Wed, 04 Mar 2026 04:00 AM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਬਾਬਾ ਬੰਦਾ ਬਹਾਦਰ ਗਰੁੱਪ ਆੱਫ ਕਾਲਜ ਵਿਖੇ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਦਿਨ ਦੀ ਸ਼ੁਰੂਆਤ ਕਾਲਜ ਦੇ ਬੀ.ਐਡ,ਈ.ਟੀ.ਟੀ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਲੋਂ ਹੋਲੀ ਦੇ ਇਤਿਹਾਸ ਉੱਪਰ ਚਾਨਣਾਂ ਪਾ ਕੇ ਕੀਤੀ ਗਈ । ਵਿਦਿਆਰਥੀਆਂ ਵੱਲੋ ਹੋਲੀ ਦੀਆ ਕਵਿਤਾਵਾਂ ਵੀ ਗਾਈਆਂ ਗਈਆਂ। ਇਸ ਉਪਰੰਤ ਸਾਰੇ ਵਿਦਿਆਰਥੀਆਂ ਨੇ ਇੱਕ ਦੂਸਰੇ ਨੂੰ ਹੋਲੀ ਦਾ ਰੰਗ ਲਗਾਇਆ ਅਤੇ ਹੋਲੀ ਦੀਆਂ ਮੁਬਾਰਕਾਂ ਦਿੱਤੀਆ । ਇਸ ਮੋਕੇ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਲੀ ਦੀਆ ਸੁਭਕਾਮਨਾਵਾਂ ਦਿੱਤੀਆ ਅਤੇ ਸਭ ਨੂੰ ਹੋਲੀ ਦੇ ਰੰਗਾਂ ਅਤੇ ਉਦੇਸ਼ਾ ਬਾਰੇ ਦੱਸਿਆ ਤਾਂ ਜੋ ਹੋਲੀ ਦੇ ਰੰਗਾਂ ਦੇ ਵਾਂਗ ਜ਼ਿੰਦਗੀ ਵਿਚ ਵੀ ਹਰ ਤਰ੍ਹਾਂ ਦੇ ਰੰਗ ਭਰਨੇ ਚਾਹੀਦੇ ਹਨ ਅਤੇ ਹਰ ਰੰਗ ਨੂੰ ਮਾਨਣਾ ਚਾਹੀਦਾ ਹੈ ਭਾਵੇਂ ਉਹ ਦੁੱਖ ਹੋਣ ਜਾ ਸੁੱਖ। ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਦਾ ਜ਼ਿੰਦਗੀ ਵਿਚ ਅਸਲ ਮਹੱਤਵ ਵੀ ਦੱਸਿਆ । ਇਸ ਉਪਰੰਤ ਕਾਲਜ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਹੋਲੀ ਦੀਆਂ ਮੁਬਾਰਕਾਂ ਦਿੱਤੀਆ। ਇਸ ਮੌਕੇ ਐਜੂਕੇਸ਼ਨ ਕਾਲਜ ਅਤੇ ਨਰਸਿੰਗ ਕਾਲਜ ਦਾ ਸਮੂਹ ਸਟਾਫ ਵੀ ਮੌਜੂਦ ਸਨ।