ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਆਉਣ ਲਈ ਕੀਤਾ ਪ੍ਰੇਰਿਤ
ਕਿਸਾਨ ਫਸਲੀ ਵਿਭਿੰਨਤਾ ਵੱਲ ਉਤਸਾਹਿਤ ਹੋਣ : ਮੁੱਖ ਖੇਤੀਬਾੜੀ ਅਫਸਰ ਫਰੀਦਕੋਟ
Publish Date: Fri, 27 Feb 2026 03:33 PM (IST)
Updated Date: Sat, 28 Feb 2026 03:58 AM (IST)
ਮਿੱਟੀ ਦੀ ਉਪਜਾਊ ਸ਼ਕਤੀ ਦਾ ਟੈਸਟ ਕਰਨਾ ਜ਼ਰੂਰੀ : ਡਾ. ਨਵਪ੍ਰੀਤ ਸਿੰਘ
ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਤੇ ਡਾ. ਗੁਰਪ੍ਰੀਤ ਸਿੰਘ ਬਲਾਕ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਪਿੰਡ ਦੁਆਰੇਆਣਾ ਵਿਖੇ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਦਿਆ ਕਿਸਾਨ ਕੈਂਪ ਦਾ ਆਯੋਜਿਨ ਕੀਤਾ ਗਿਆ , ਜਿਸ ਡਾ. ਗੁਰਪ੍ਰੀਤ ਸਿੰਘ ਬਲਾਕ ਅਫਸਰ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਸਰੋਂ ਦੀ ਫਸਲ ਵੱਲ ਵਾਧਾ ਕਰਨ ਲਈ ਕਿਹਾ ਕਿ ਕਿਸਾਨ ਫਸਲੀ ਚੱਕਰ ਵਿਚੋ ਨਿਕਲ ਕੇ ਤੇਲਬੀਜ ਫਸਲਾਂ ਦੀ ਖੇਤੀ ਵੀ ਕਰਨ ਤਾਂ ਜੋਂ ਬਜਾਰਾਂ ਵਿੱਚ ਮਿਲ ਰਹੇ ਨਕਲੀ ਤੇਲਾਂ ਤੋ ਬਚਿਆ ਜਾ ਸਕੇ, ਇਸ ਕੈਂਪ ਵਿੱਚ ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਤੇ ਬੇਲੋੜੇ ਖਰਚੇ ਨਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਫਸਲ ਤੇ ਘੱਟ ਖਾਦ ਤੇ ਕੀਟਨਾਸ਼ਕ ਵਰਤਣ ਜਿਸ ਨਾਲ ਖਰਚਾ ਵੀ ਘੱਟ ਹੋਵੇਗਾ ਤੇ ਮੁਨਾਫਾ ਵਧੇਗਾ ਤੇ ਇਨਸਾਨੀ ਜੀਵਨ ਲਈ ਵੀ ਚੰਗਾ ਹੋਵੇਗਾ, ਕੈਂਪ ਦੌਰਾਨ ਡਾ. ਨਵਪ੍ਰੀਤ ਸਿੰਘ ਵੱਲੋ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਵਾਉਣ ਲਈ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੀ ਉਪਜਾਊ ਸਕਤੀ ਦਾ ਪਤਾ ਕਰਨ ਲਈ ਫਰੀਦਕੋਟ ਮਿੱਟੀ ਪਰਖ ਲੈਬ ਤੋਂ ਮਿੱਟੀ ਪਰਖ ਕਰਵਾਉਣ ਤੇ ਆਪਣੀ ਜਮੀਨ ਦੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਤੱਤਾਂ ਦੀ ਜਾਣਕਾਰੀ ਪ੍ਰਾਪਤ ਕਰਨ। ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਡਾ. ਸੁਰਜੀਤ ਸਿੰਘ ਵੱਲੋ ਕਿਸਾਨਾਂ ਨੂੰ ਗੰਨੇ ਦੀ ਖੇਤੀ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਕਿ ਇਸ ਵਕਤ ਗੰਨੇ ਦੀ ਬਿਜਾਈ ਕਰਨ ਸਹੀ ਸਮਾਂ ਹੈ ਕਿਸਾਨ ਆਪਣੇ ਖੇਤਾਂ ਵਿੱਚ ਗੰਨੇ ਦੀ ਕਾਸ਼ਤ ਕਰਨ ਤੇ ਆਪਣੇ ਘਰ ਦੇ ਗੁੜ ਦੀ ਵਰਤੋਂ ਕਰਨ ਤੇ ਬਜ਼ਾਰੂ ਨਕਲੀ ਗੁੜ ਤੋਂ ਬਚਣ। ਇਸ ਕੈਂਪ ਵਿੱਚ ਵਿਸੇਸ ਤੌਰ ਤੇ ਪਹੁੰਚੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਵੱਲੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਕਿਸਾਨੀ ਹਿੱਤ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਐਗਰੀ ਸਟਿਕ ਤਹਿਤ ਬਣ ਰਹੀਆਂ ਆਈ.ਡੀ. ਬਣਾਉਣ ਲਈ ਪ੍ਰੇਰਤ ਕੀਤਾ ਤੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਵੱਧਣ ਦਾ ਸੁਨੇਹਾ ਵੀ ਦਿੱਤਾ। ਡਾ. ਜਗਮੀਤ ਸਿੰਘ ਵੱਲੋ ਕਿਸਾਨਾਂ ਨੂੰ ਆਤਮਾ ਸਕੀਮ ਤਹਿਤ ਚੱਲ ਰਹੀਆਂ ਸਕੀਮਾਂ ਬਾਬਤ ਤੇ ਟਰੇਨਿੰਗਾਂ ਸਬੰਧੀ ਜਾਣਕਾਰ ਦਿੱਤੀ। ਇਸ ਕੈਂਪ ਦੀ ਸਟੇਜ ਦੀ ਡਿਊਟੀ ਰਾਜਾ ਸਿੰਘ ਵੱਲੋ ਨਿਭਾਈ ਗਈ ਤੇ ਕਿਸਾਨਾਂ ਪੀ.ਐਮ ਕਿਸਾਨ ਸਕੀਮ ਤੇ 10 ਲੱਖ ਸਿਹਤ ਕਾਰਡ ਸਕੀਮ ਸਬੰਧੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਸ੍ਰੀ ਲੱਕੀ ਸਿੰਘ , ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨ ਹਾਜ਼ਰ ਸਨ।