- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਆਗੂਆਂ ਵੱਲੋਂ 16 ਜਨਵਰੀ ਜਿਲਾ ਕੇਂਦਰਾਂ ਤੇ ਰੱਖੀ ਗਈ ਰੋਸ ਰੈਲੀ ਕਰਨ ਦੀ ਤਿਆਰੀ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਰੈਸਟ ਹਾਊਸ ਵਿਖੇ ਸੰਯੁਕਤ ਕਿਸਾਨ ਮੋਰਚਾ ਤੇ ਸਮੂਹ ਜਨਤਕ ਜੱਥੇਬੰਦੀਆਂ ਬਲਾਕ ਫਰੀਦਕੋਟ ਦੀ ਸਾਂਝੀ ਮੀਟਿੰਗ ਰਾਜਵੀਰ ਸਿੰਘ ਗਿੱਲ ਸੰਧਵਾਂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 16 ਜਨਵਰੀ ਜਿਲਾ ਕੇਂਦਰਾਂ ਤੇ ਰੱਖੀ ਗਈ ਰੋਸ ਰੈਲੀ ਤੇ ਮੁਜਾਹਰਾ ਕਰਨ ਦੀ ਤਿਆਰੀ ਸਬੰਧੀ ਬਲਾਕ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਕਰਮਵਾਰ 06 ਜਨਵਰੀ ਨੂੰ ਬੰਦਾ ਬਹਾਦਰ ਚੌਂਕ ਚਹਿਲ ਰੋਡ ਨੇੜੇ ਇਕੱਤਰ ਹੋ ਕੇ ਵੱਖ ਵੱਖ ਪਿੰਡਾਂ ਵਿੱਚ ਮਾਰਚ ਕੀਤੇ ਜਾਣਗੇ। ਇਸੇ ਤਰਾਂ 07 ਨੂੰ ਗੋਲੇਆਾਲਾ ਤੋਂ ਮਾਰਚ ਸ਼ੁਰੂ ਕਰਕੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ 8 ਨੂੰ ਕਮੇਆਣਾ ਵਿਖੇ ਇਕੱਤਰਤਾ ਕਰਕੇ ਵੱਖ ਵੱਖ ਪਿੰਡਾਂ ਵਿੱਚ ਝੰਡਾ ਮਾਰਚ ਮੋਟਰਸਾਈਕਲ ਤੇ ਕਾਰਾਂ ਰਾਹੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਥੋਪੇ ਜਾ ਰਹੇ ਬਿਜਲੀ ਐਕਟ 2025 ਅਤੇ ਸੀਡ ਬਿੱਲ 2025, ਸੰਪੂਰਨ ਕਰਜਾ ਮੁਕਤੀ,ਮਗਨਰੇਗਾ ਕਾਨੂੰਨ ਦੀ ਇੰਨ ਬਿੰਨ ਬਹਾਲੀ ਲਈ ਕਿਰਤ ਮਾਰੂ ਚਾਰ ਕੋਡ ਰੱਦ ਕਰਵਾ ਕੇ 44 ਕਿਰਤ ਕਾਨੂੰਨ ਬਹਾਲ ਕਰਾਉਣ ਲਈ ਸਰਕਾਰੀ ਜਾਇਦਾਦਾਂ ਨੂੰ ਵੇਚਣ ਸਬੰਧੀ ਪਾਸ ਕੀਤਾ ਬਿਲ ਰੱਦ ਕਰਾਉਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਅਤੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਲਈ ਲਗਾਤਾਰ ਲੋਕਾਂ ਅੰਦਰ ਜਾ ਕੇ ਇਸ ਲਾਮਬੰਦੀ ਨੂੰ ਤੇਜ਼ ਕਰਕੇ ਲੋਕ ਲਹਿਰ ਬਣਾਈ ਜਾਵੇਗੀ, 10 ਜਨਵਰੀ ਜਿਲਾ ਕੇਂਦਰਾਂ ਤੇ ਮੀਟਿੰਗਾਂ ਕਰਕੇ ਸ਼ਹਿਰ ਦੇ ਲੋਕਾਂ ਨਾਲ ਰਾਬਤਾ ਕਰਕੇ ਲਾਮਬੰਦੀ ਤੇਜ ਕੀਤੀ ਜਾਵੇਗੀ ਤੇ 16 ਜਨਵਰੀ 2025 ਨੂੰ ਜਿਲਾ ਕੇਂਦਰਾਂ ਡੀਸੀ ਦਫਤਰ ਦੇ ਮੂਹਰੇ ਵੱਡੀ ਇਕੱਤਰਤਾ ਕਰਕੇ ਇਹਨਾਂ ਲੋਕ ਮਾਰੂ ਫੈਸਲਿਆਂ ਨੂੰ ਰੱਦ ਕਰਾਉਣ ਲਈ ਚੇਤਾਵਨੀ ਦਿੱਤੀ ਜਾਵੇਗੀ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਭਾਰਤੀ ਕਿਸਾਨ ਏਕਤਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਧਨੇਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਨਰੇਗਾ ਯੂਨੀਅਨ, ਬਿਜਲੀ ਬੋਰਡ ਟੀਐਸਯੂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਕੁੱਲ ਹਿੰਦ ਕਿਸਾਨ ਸਭਾ ਦੀ ਕਲਾਸ ਫੋਰ ਯੂਨੀਅਨ ਪੈਨਸ਼ਨਰ ਆਸੋਸੀਏਸ਼ਨ ਭਾਰਤੀ ਕਿਸਾਨ ਯੂਨੀਅਨ ਪੰਜਾਬ ,ਕੌਮੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦਿ ਜਥੇਬੰਦੀਆਂ ਦੇ ਆਗੂ ਸ਼ਮਸ਼ੇਰ ਸਿੰਘ ਕਿੰਗਰਾ ਭੁਪਿੰਦਰ ਸਿੰਘ ਔਲਖ,ਮੱਖਣ ਸਿੰਘ ਸੂਰਤ ਸਿੰਘ ਮਾਹਲਾ ਜਸਮੇਲ ਸਿੰਘ ਅਜੀਤ ਸਿੰਘ ਖਾਲਸਾ ਵੀਰ ਸਿੰਘ ਅਸ਼ੋਕ ਕੁਮਾਰ ਬਲਕਾਰ ਸਿੰਘ ਪ੍ਰਗਟ ਸਿੰਘ ਹਰਪ੍ਰੀਤ ਸਿੰਘ ਸੁਖਦੀਪ ਸਿੰਘ ਸੁਖਜਿੰਦਰ ਸਿੰਘ ਤੂੰਬੜ ਭੰਨ ਜਗਦੀਸ਼ ਸਿੰਘ ਸਵਰਨ ਸਿੰਘ ਬੋਹੜ ਸਿੰਘ ਪੱਕਾ ਜਗਜੀਤ ਸਿੰਘ ਸਰਬਜੀਤ ਸਿੰਘ ਆਦਿ ਸਾਥੀਆਂ ਨੇ ਮੀਟਿੰਗ ਵਿੱਚ ਭਾਗ ਲਿਆ।