ਹੋਣਹਾਰ ਵਿਦਿਆਰਥਣ ਫ਼ਿਜ਼ਾ ਅਰੋੜਾ ਦਾ ਸਨਮਾਨ
ਫ਼ਰੀਦਕੋਟ ਦੀ ਬੇਟੀ ਫ਼ਿਜ਼ਾ ਅਰੋੜਾ ਨੂੰ ਐੱਮ.ਬੀ.ਬੀ.ਐੱਸ.ਦੂਜਾ ਸਾਲ ਨੂੰ ਯੂਨੀਵਰਸਿਟੀ ’ਚ ਟਾਪ ਕਰਨ ਤੇ ਸਨਮਾਨਿਤ ਕੀਤਾ
Publish Date: Sun, 04 Jan 2026 03:41 PM (IST)
Updated Date: Mon, 05 Jan 2026 04:03 AM (IST)

ਪੱਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੇ ਪ੍ਰਿੰਸੀਪਲ/ਨੈਸ਼ਨਲ ਐਵਾਰਡੀ ਗੋਪਾਲ ਕ੍ਰਿਸ਼ਨ-ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਦੇ ਲੈਕਚਰਾਰ ਸਵਿਤਾ ਕਮਰਸ ਰਾਣੀ ਦੀ ਬੇਟੀ ਫਿਜਾ ਅਰੋੜਾ ਨੇ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਰਾਜਪੁਰਾ (ਪਟਿਆਲਾ) ਤੋਂ ਐੱਮ.ਬੀ.ਬੀ.ਐੱਸ ਕਰ ਰਹੀ ਹੈ।ਇਹ ਬੇਟੀ ਫਰੀਦਕੋਟ ਦੀ ਜੰਮਪਲ ਹੈ, ਉਸ ਨੇ ਐੱਮ.ਬੀ.ਬੀ.ਐੱਸ.ਦੂਜਾ ਸਾਲ ਦੀ ਪ੍ਰੀਖਿਆ ’ਚ 81% ਅੰਕ ਪ੍ਰਾਪਤ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ਼ ਫ਼ਰੀਦਕੋਟ ’ਚੋਂ ਪਹਿਲਾ ਰੈਂਕ ਹਾਸਲ ਕਰਕੇ ਪੰਜਾਬ ’ਚੋਂ ਟਾਪ ਕਰਦਿਆਂ ਜਿੱਥੇ ਗਿਆਨ ਸਾਗਰ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉੁਥੇ ਫ਼ਰੀਦਕੋਟ ਦੇ ਨਾਮ ਨੂੰ ਵੀ ਚਾਰ ਚੰਨ ਲਗਾਏ ਹਨ । ਫ਼ਰੀਦਕੋਟ ਦੀ ਬੇਟੀ ਦੀ ਵੱਡੀ ਪ੍ਰਾਪਤੀ ਨੂੰ ਵੇਖਦਿਆਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਉਚੇਚੇ ਤੌਰ ਤੇ ਇਸ ਬੇਟੀ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਖੁਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਜਾ ਕੇ ਬੇਟੀ ਫ਼ਿਜ਼ਾ ਅਰੋੜਾ ਨੂੰ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਮਿਲ ਕੇ ਸ਼ਾਨਦਾਰ ਟ੍ਰਾਫ਼ੀ ਅਤੇ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਡਾ.ਰਾਜੀਵ ਸੂਦ ਨੇ ਬੇਟੀ ਫ਼ਿਜ਼ਾ ਅਰੋੜਾ ਨੂੰ ਵਧਾਈ ਦਿੰਦਿਆਂ, ਭਵਿੱਖ ’ਚ ਕਰੜੀ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਉਨ੍ਹਾਂ ਫ਼ਿਜ਼ਾ ਅਰੋੜਾ ਦੇ ਪਿਤਾ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ, ਮਾਤਾ ਸਵਿਤਾ ਰਾਣੀ ਨੂੰ ਵੀ ਵਧਾਈ ਦਿੱਤੀ।