- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੜਕੀ ਦੇ ਪਿਤਾ ਕਿਸ਼ੋਰ ਕੁਮਾਰ,ਕੌਸ਼ਲਰ ਤਾਰਾ ਸਿੰਘ ਭੱਟੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਸਪਨਾ ਨਾਮ ਦੀ ਲੜਕੀ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸੀ ਜੋ ਖੁਦ ਚੱਲ ਕੇ ਹਸਪਤਾਲ ਵਿੱਚ ਗਈ ਸੀ ਅਤੇ ਬਿਲਕੁਲ ਠੀਕ ਹਾਲਤ ਵਿੱਚ ਸੀ ਪਰ ਜਦ ਡਾਕਟਰ ਵੱਲੋਂ ਉਸਦਾ ਆਪਰੇਸ਼ਨ ਦੱਸਿਆ ਗਿਆ ਤੇ ਜਦ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਇੰਜੈਕਸ਼ਨ ਲਗਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਇੱਕ ਨਿੱਜੀ ਨਰਸਿੰਗ ਹੋਮ ਦੇ ਬਾਹਰ ਉਸ ਵਕਤ ਮਾਹੌਲ ਤਲਖੀ ਵਾਲਾ ਬਣ ਗਿਆ ਜਦੋਂ ਇੱਕ ਲੜਕੀ ਦੀ ਡਿਲੀਵਰੀ ਸਮੇਂ ਹਸਪਤਾਲ ਅੰਦਰ ਮੌਤ ਹੋ ਗਈ। ਇਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦੇ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਤੇ ਡਾਕਟਰ ਦੇ ਲਾਈਸੈਂਸ ਨੂੰ ਰੱਦ ਕਰਨ ਅਤੇ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ।
ਜਾਣਕਾਰੀ ਮੁਤਾਬਕ ਫਰੀਦਕੋਟ ਦੇ ਬਲਬੀਰ ਐਵਨਿਊ ਦੀ ਰਹਿਣ ਵਾਲੀ 23 ਸਾਲਾ ਲੜਕੀ ਸਪਨਾ ਪਤਨੀ ਰਿਸ਼ੀ ਕੁਮਾਰ ਜਿਸ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ ਉਸ ਦੇ ਪਹਿਲੇ ਪਹਿਲੇ ਬੱਚੇ ਦੀ ਡਿਲੀਵਰੀ ਲਈ ਉਸਨੂੰ ਅੱਜ ਸਵੇਰੇ ਫਰੀਦਕੋਟ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਜਿੱਥੇ ਉਸਦਾ ਪਹਿਲਾਂ ਟਰੀਟਮੈਂਟ ਚੱਲ ਰਿਹਾ ਸੀ। ਅੱਜ ਜਦੋਂ ਡਿਲੀਵਰੀ ਤੋਂ ਪਹਿਲਾਂ ਲੜਕੀ ਨੂੰ ਇੰਜੈਕਸ਼ਨ ਦਿੱਤਾ ਗਿਆ ਤਾਂ ਉਸਦੀ ਡਿਲੀਵਰੀ ਤੋਂ ਪਹਿਲਾਂ ਹੀ ਲੜਕੀ ਦੀ ਆਪਰੇਸ਼ਨ ਥੀਏਟਰ ਅੰਦਰ ਪੇਟ ਅੰਦਰ ਪਲ ਰਹੇ ਬੱਚੇ ਸਮੇਤ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਭੜਕ ਗਏ ਅਤੇ ਡਾਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਕਿਸ਼ੋਰ ਕੁਮਾਰ,ਕੌਸ਼ਲਰ ਤਾਰਾ ਸਿੰਘ ਭੱਟੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਸਪਨਾ ਨਾਮ ਦੀ ਲੜਕੀ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਲੈ ਕੇ ਆਏ ਸੀ ਜੋ ਖੁਦ ਚੱਲ ਕੇ ਹਸਪਤਾਲ ਵਿੱਚ ਗਈ ਸੀ ਅਤੇ ਬਿਲਕੁਲ ਠੀਕ ਹਾਲਤ ਵਿੱਚ ਸੀ ਪਰ ਜਦ ਡਾਕਟਰ ਵੱਲੋਂ ਉਸਦਾ ਆਪਰੇਸ਼ਨ ਦੱਸਿਆ ਗਿਆ ਤੇ ਜਦ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਤਾਂ ਉਸ ਤੋਂ ਬਾਅਦ ਸ਼ਾਇਦ ਕੋਈ ਇੰਜੈਕਸ਼ਨ ਲਗਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਦੇ ਚਲਦੇ ਹੀ ਉਹਨਾਂ ਦੀ ਲੜਕੀ ਦੀ ਜਾਨ ਗਈ ਹੈ। ਉਹਨਾਂ ਮੰਗ ਕੀਤੀ ਕਿ ਡਾਕਟਰ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ ਨਾਲ ਹਸਪਤਾਲ ਨੂੰ ਪੱਕੇ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ।
ਇਸ ਮੌਕੇ ਡੀਐਸਪੀ ਤਰਲੋਚਣ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪੂਰਨ ਭਰੋਸਾ ਦਿੱਤਾ ਕਿ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਜਿਸ ਤਰੀਕੇ ਦੀ ਵੀ ਰਿਪੋਰਟ ਆਉਂਦੀ ਹੈ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਜਦ ਇਸ ਸਾਰੇ ਮਾਮਲੇ ਸਬੰਧੀ ਡਾਕਟਰ ਦਾ ਪੱਖ ਲੈਣਾ ਚਾਹਿਆ ਤਾਂ ਉਹ ਹਸਪਤਾਲ ਵਿੱਚ ਮੌਜੂਦ ਨਹੀਂ ਸਨ ਅਤੇ ਉਨਾਂ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਗਿਆ। ਫਿਲਹਾਲ ਲੜਕੀ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਜਾਰੀ ਰੱਖਿਆ ਗਿਆ ਹੈ।