Faridkot News : 70 ਲੱਖ ਰੁਪਏ ਦੀ ਅਨੋਖੀ ਠੱਗੀ ਵੱਜੀ, ਬਾਜਾਖਾਨਾ ਪੁਲਿਸ ਨੇ ਦਰਜ ਕੀਤਾ ਮਾਮਲਾ
ਬਾਜਾਖਾਨਾ ਵਾਸੀ ‘ਜਗਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ 70 ਲੱਖ ਰੁਪਏ ਦੀ ਅਨੋਖੀ ਠੱਗੀ ਵੱਜਣ ਦੇ ਦੋਸ਼ ਹੇਠ ਬਾਜਾਖਾਨਾ ਥਾਣੇ ਦੀ ਪੁਲਿਸ ਨੇ ਜਗਪ੍ਰੀਤ ਸਿੰਘ ਦੇ ਪਿਤਾ ਰਣਧੀਰ ਸਿੰਘ ਪੁੱਤਰ ਮੁਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਬੰਸ ਸਿੰਘ ਵਾਸੀ ਪਿੰਡ ਵਾੜਾ ਭਾਈਕਾ ਸਮੇਤ ਉਸਦੀ ਪਤਨੀ ਅਤੇ ਆਸਟ੍ਰੇਲੀਆ ਦੀ ਵਸਨੀਕ ਬੇਟੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Mon, 09 Feb 2026 05:57 PM (IST)
Updated Date: Mon, 09 Feb 2026 06:00 PM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਬਾਜਾਖਾਨਾ ਵਾਸੀ ‘ਜਗਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਨਾਲ ਵਿਆਹ ਕਰਵਾ ਕੇ ਆਸਟ੍ਰੇਲੀਆ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ 70 ਲੱਖ ਰੁਪਏ ਦੀ ਅਨੋਖੀ ਠੱਗੀ ਵੱਜਣ ਦੇ ਦੋਸ਼ ਹੇਠ ਬਾਜਾਖਾਨਾ ਥਾਣੇ ਦੀ ਪੁਲਿਸ ਨੇ ਜਗਪ੍ਰੀਤ ਸਿੰਘ ਦੇ ਪਿਤਾ ਰਣਧੀਰ ਸਿੰਘ ਪੁੱਤਰ ਮੁਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਬੰਸ ਸਿੰਘ ਵਾਸੀ ਪਿੰਡ ਵਾੜਾ ਭਾਈਕਾ ਸਮੇਤ ਉਸਦੀ ਪਤਨੀ ਅਤੇ ਆਸਟ੍ਰੇਲੀਆ ਦੀ ਵਸਨੀਕ ਬੇਟੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਬਾਜਾਖਾਨਾ ਦੇ ਐੱਸਐੱਚਓ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਬਾਜਾਖਾਨਾ ਵਿਖੇ ਐੱਫ਼ਆਈਆਰ ਨੰਬਰ-17 ਤਹਿਤ ਦੋਸ਼ੀਆਨ ਮਨਵੀਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਿੰਡ ਵਾੜਾ ਭਾਈਕਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਹਾਲ ਆਬਾਦ ਆਸਟਰੇਲੀਆ, ਹਰਬੰਸ਼ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਚਰਨਜੀਤ ਕੌਰ ਪਤਨੀ ਹਰਬੰਸ਼ ਸਿੰਘ ਵਾਸੀਆਨ ਪਿੰਡ ਵਾੜਾ ਭਾਈਕਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਖ਼ਿਲਾਫ਼ ਅ/ਧ 61(2),318(4) ਤਹਿਤ ਪੁਲੀਸ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਨ ਗ੍ਰਿਫਤਾਰੀ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਜਲਦ ਹੀ
ਗਿ੍ਫ਼ਤਾਰ ਕਰ ਲਿਆ ਜਾਵੇਗਾ।
ਉਕਤ ਪਰਚਾ ਦਰਖਾਸਤ ਕਰਤਾ ਦੇ ਲੜਕੇ ਜਗਪ੍ਰੀਤ ਸਿੰਘ ਨਾਲ ਵਿਆਹ ਕਰਵਾ ਕੇ ਆਸਟਰੇਲੀਆ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ ਤਕਰੀਬਨ 70 ਲੱਖ ਰੁਪਏ ਦੀ ਠੱਗੀ ਮਾਰਨ ਪਰ ਮੁਕੱਦਮਾ ਉਕਤ ਦਰਜ ਬਾ ਜੁਰਮ ਉਕਤ ਬਰਖ਼ਿਲਾਫ਼ ਉਕਤਾਨ ਦੇ ਰਜਿਸਟਰ ਕੀਤਾ ਗਿਆ ਹੈ।