ਭਾਰਤ ਸਕਾਊਟ ਐਂਡ ਗਾਈਡਜ਼ ’ਚ ਜ਼ਿਲ੍ਹਾ ਫ਼ਰੀਦਕੋਟ ਤੀਸਰੇ ਸਥਾਨ ’ਤੇ
ਭਾਰਤ ਸਕਾਊਟ ਐਂਡ ਗਾਈਡਜ਼ ਵਿਚ ਜ਼ਿਲ੍ਹਾ ਫ਼ਰੀਦਕੋਟ ਤੀਸਰੇ ਸਥਾਨ ’ਤੇ ਕਾਬਜ਼
Publish Date: Fri, 10 Apr 2026 03:47 PM (IST)
Updated Date: Sat, 11 Apr 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਅੰਜਨਾ ਕੌਸ਼ਲ, ਉੁਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਪਵਨ ਕੁਮਾਰ ਦੀ ਰਹੀਨੁਮਾਈ ਅਤੇ ਡੀ.ਓ.ਸੀ. ਫ਼ਰੀਦਕੋਟ ਤਪਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਵਿਚ ਭਾਰਤ ਸਕਾਊਟ ਐਂਡ ਗਾਈਡਜ਼ ਇਕਾਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਸਾਲ-2025 ਦੀਆਂ ਗਤੀਵਿਧੀਆਂ ਵਿਚ ਸਮੂਲੀਅਤ ਕਰਨ ਦੇ ਖੇਤਰ ਵਿਚ ਪੰਜਾਬ ਦੇ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸਕਾਊਟ ਅਤੇ ਗਾਈਡਜ਼ ਪੰਜਾਬ ਵੱਲੋਂ ਭਾਰਤ ਵਿਚ ਸਕਾਊਟਿੰਗ ਦੀ ਡਾਇਮੰਡ ਜੁਬਲੀ ’ਤੇ ਇਹ ਚਲੰਤ ਟਰਾਫੀਆਂ ਦਾ ਅਗਾਜ਼ ਰੋਸ਼ਨ ਲਾਲ ਸੋਧ ਸਟੇਟ ਸਕੱਤਰ, ਸੁਖਬੀਰ ਸਿੰਘ ਬੱਲ ਸਟੇਟ ਚੀਫ਼ ਕਮਿਸ਼ਨਰ ਇੰਚਾਰਜ ਦੇ ਥਾਪੜੇ (ਐੱਸਡੀਕੇਐੱਸ), ਉਂਕਾਰ ਸਿੰਘ ਸਟੇਟ ਟਰੇਨਿੰਗ ਕਮਿਸ਼ਨਰ, ਸ਼੍ਰੀਮਤੀ ਨੀਟਾ ਕਸ਼ਅਪ ਸਟੇਟ ਟਰੇਨਿੰਗ ਕਮਿਸ਼ਨਰ ਗਾਈਡ ਦੀ ਅਗਵਾਈ ਵਿਚ ਪੰਜਾਬ ਸਟੇਟ ਟੀਮ ਵੱਲੋਂ ਕੀਤਾ ਗਿਆ ਸੀ। ਹਰ ਇੱਕ ਜ਼ਿਲ੍ਹੇ ਦੀ ਕਾਰਗੁਜ਼ਾਰੀ ਨੂੰ ਬੜੀ ਬਰੀਕੀ ਅਤੇ ਮਹੀਨਤਾ ਦੇ ਨਾਲ ਵਿਚਾਰਦਿਆਂ ਦੂਜੇ ਸਾਲ-2025 ਲਈ ਇਹਨਾਂ ਚਲੰਤ ਟਰਾਫੀਆਂ ਦਾ ਐਲਾਨ ਸਾਰੇ ਜ਼ਿਲ੍ਹਿਆਂ ਦੇ ਡੀ.ਓ.ਸੀ. ਅਤੇ ਡੀ.ਟੀ.ਸੀ. ਮੌਜੂਦਗੀ ਵਿਚ ਯੂਥ ਹੋਸਟਲ ਡਲਹੌਜੀ ਵਿਚ ਸਟੇਟ ਟਰੇਨਿੰਗ ਕਮਿਸ਼ਨਰ ਉਂਕਾਰ ਸਿੰਘ ਨੇ ਸਾਲਾਨਾ ਮੀਟਿੰਗ ਦੌਰਾਨ ਕੀਤਾ। ਜ਼ਿਲ੍ਹਾ ਫ਼ਰੀਦਕੋਟ ਨੂੰ ਭਾਰਤ ਸਕਾਊਟ ਐਂਡ ਗਾਈਜਸ ਦੇ ਵੱਖ-ਵੱਖ ਕੈਂਪਾਂ ਮੁਕਾਬਲਿਆਂ, ਉਤਸਵ ਅਤੇ ਟਰੇਨਿੰਗਾਂ ਵਿਚ ਭਾਗ ਲੈਣ ਦੀ ਲੜੀ ਵਿਚ ਤੀਸਰੇ ਸਥਾਨ ਦੀ ਟਰਾਫੀ ਫ਼ਰੀਦਕੋਟ ਜ਼ਿਲ੍ਹੇ ਲਈ, ਮਾਨਯੋਗ ਸਟੇਟ ਕਮਿਸ਼ਨਰ ਇੰਚਾਰਜ ਸੁਖਬੀਰ ਸਿੰਘ ਬੱਲ, ਸਟੇਟ ਕਮਿਸ਼ਨਰ ਉਂਕਾਰ ਸਿੰਘ, ਸ਼੍ਰੀਮਤੀ ਨੀਟਾ ਕੱਸ਼ਅਪ ਸਟੇਟ ਕਮਿਸ਼ਨਰ, ਅਜੇ ਸ਼ਰਮਾ ਫਾਜ਼ਿਲਕਾ, ਚਮਕੌਰ ਸਿੰਘ ਬਠਿੰਡਾ, ਰਜਿੰਦਰ ਸੋਢੀ, ਕਪਿਲ ਸ਼ਰਮਾ ਸ੍ਰੀ ਮੁਕਤਸਰ ਸਾਹਿਬ, ਸੁਖਵਿੰਦਰ ਸਿੰਘ ਫਿਰੋਜ਼ਪੁਰ, ਸ਼੍ਰੀਮਤੀ ਮਨਜੀਤ ਕੌਰ ਸਹਾਇਕ ਕਮਿਸ਼ਨਰ/ਅਕਾਊਂਟ ਪੰਜਾਬ ਅਤੇ ਜਗਤਾਰ ਸਿੰਘ ਮਾਸਟਰ ਟਰੇਨਰ ਸਕਾਊਟ ਨੇ ਰਣਜੀਤ ਸਿੰਘ ਖੱਚੜਾਂ ਕਬ ਮਾਸਟਰ ਅਤੇ ਸੁਖਵਿੰਦਰਪਾਲ ਸਿੰਘ ਸਕਾਊਟ ਮਾਸਟਰ ਨੂੰ ਪ੍ਰਦਾਨ ਕੀਤੀ। ਇਸ ਪ੍ਰਾਪਤੀ ’ਤੇ ਭੁਪਿੰਦਰ ਸਿੰਘ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਰੀਦਕੋਟ, ਬੀਪੀਈਓ ਜੈਤੋ ਸੁਸ਼ੀਲ ਕੁਮਾਰ ਅਹੁਜਾ, ਬੀਪੀਈਓ ਕੋਟਕਪੂਰਾ ਸੁਰਜੀਤ ਸਿੰਘ, ਬੀਪੀਈਓ ਫ਼ਰੀਦਕੋਟ-1 ਅਤੇ 2 ਜਗਤਾਰ ਸਿੰਘ ਮਾਨ, ਬੀਪੀਈਓ ਫ਼ਰੀਦਕੋਟ-3 ਭਰਪੂਰ ਸਿੰਘ ਨੇ ਸਮੂਹ ਵਲੰਟੀਅਰ ਭਾਰਤ ਐਂਡ ਸਕਾਊਟ ਜ਼ਿਲ੍ਹਾ ਫ਼ਰੀਦਕੋਟ ਨੂੰ ਮੁਬਾਰਕਾਂ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਪੇਸ਼ ਕੀਤੀਆਂ।