ਬੰਬੀਹਾ ਗੈਂਗ ਦੇ ਦੋ ਗੁਰਗੇ ਕਾਬੂ, ਨਾਜਾਇਜ਼ ਅਸਲਾ ਤੇ ਹੈਰੋਇਨ ਬਰਾਮਦ
*ਫਰੀਦਕੋਟ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਗੁਰਗੇ ਕਾਬੂ, 01 ਨਜਾਇਜ਼ ਅਸਲਾ ਤੇ ਹੈਰੋਇਨ ਕੀਤੀ ਬਰਾਮਦ
Publish Date: Sun, 15 Mar 2026 06:35 PM (IST)
Updated Date: Mon, 16 Mar 2026 04:13 AM (IST)

ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਸੀਆਈਏ ਸਟਾਫ ਫ਼ਰੀਦਕੋਟ ਵੱਲੋਂ ਇਕ ਅਹਿਮ ਆਪ੍ਰੇਸ਼ਨ ਦੌਰਾਨ ਬੰਬੀਹਾ ਗੈਂਗ ਦੇ ਗੁਰਗੇ ਨੂੰ ਉਸ ਦੇ 2 ਸਾਥੀਆਂ ਅਤੇ 1 ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਰਿੰਦਰਪਾਲ ਸਿੰਘ ਉਰਫ ਬਿੱਲਾ, ਜੋਧਾ ਸਿੰਘ ਤੇ ਅਮੋਲਕ ਸਿੰਘ ਉਰਫ ਮੋਲੀ ਵਜੋ ਹੋਈ ਹੈ ਜੋ ਕਿ ਕੋਟਕਪੂਰਾ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ 21 ਗ੍ਰਾਮ ਹੈਰੋਇਨ ਤੇ 1 ਦੇਸੀ ਪਿਸਟਲ .30 ਬੋਰ ਸਮੇਤ ਮੈਗਜ਼ੀਨ ਤੇ 2 ਰੌਦ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਫ਼ਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਹਾਕਮ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ’ਚ ਨੈਸ਼ਨਲ ਹਾਈਵੇਅ-54 ਪਰ ਸਿੱਖਾਵਾਲਾ ਰੋਡ ਕੋਟਕਪਰਾ ਮੌਜੂਦ ਸੀ ਤਾਂ ਬੱਸ ਸਟਾਪ ’ਚ ਬਣੇ ਬੈਂਚ ’ਤੇ ਦੋਸ਼ੀ ਬੈਠੇ ਦਿਖਾਈ ਦਿੱਤੇ। ਜਿਨ੍ਹਾਂ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਕੀਤੀ ਤਾਂ ਦੋਸ਼ੀਆਂ ਪਾਸੋਂ 21 ਗ੍ਰਾਮ ਹੈਰੋਇਨ ਤੇ 1 ਦੇਸੀ ਪਿਸਟਲ .30 ਬੋਰ ਸਮੇਤ ਮੈਗਜ਼ੀਨ ਤੇ 2 ਰੌਂਦ ਬਰਾਮਦ ਕੀਤੇ ਗਏ। ਜਿਸ ਸਬੰਧੀ ਉਸ ਦੇ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਫ਼ਰੀਦਕੋਟ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀ ਪਹਿਲਾ ਹੀ ਅਪਰਾਧਿਕ ਪਿਛੋਕੜ ਵਾਲੇ ਹਨ, ਦੋਸ਼ੀ ਸੁਰਿੰਦਰਪਾਲ ਸਿੰਘ ਉਰਫ ਬਿੱਲਾ ਖ਼ਿਲਾਫ਼ ਪਹਿਲਾ ਵੀ ਅਸਲਾ ਐਕਟ, ਕਤਲ ਦੀ ਕੋਸ਼ਿਸ਼, ਨਸ਼ੇ ਦੀ ਤਸਕਰੀ ਤੇ ਸੰਗੀਨ ਧਾਰਾਵਾਂ ਤਹਿਤ ਕੁੱਲ 10 ਮੁਕੱਦਮੇ ਦਰਜ ਹਨ, ਇਸ ਤੋਂ ਇਲਾਵਾ ਇਸ ਦੇ ਸਾਥੀ ਜੋਧਾ ਸਿੰਘ ਖ਼ਿਲਾਫ਼ ਵੀ ਨਸ਼ੇ ਦੀ ਤਸਕਰੀ ਤੇ ਹੋਰ ਧਾਰਾਵਾਂ ਤਹਿਤ 06 ਮਾਮਲੇ ਦਰਜ ਹਨ।