ਲੁੱਟਖੋਹ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀ ਕਾਬੂ
ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਨੂੰ ਫਰੀਦਕੋਟ ਪੁਲਿਸ ਵੱਲੋ ਕੀਤਾ ਕਾਬੂ
Publish Date: Wed, 28 Jan 2026 05:36 PM (IST)
Updated Date: Thu, 29 Jan 2026 04:04 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਤਹਿਤ ਥਾਣਾ ਸਿਟੀ ਫਰੀਦਕੋਟ ਵੱਲੋ ਤੇਜਧਾਰ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 05 ਮੈਬਰਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਰਾਮ ਸਿੰਘ (ਵਾਸੀ ਜੋਤ ਰਾਮ ਕਲੋਨੀ), ਅਨਮੋਲ ਸਿੰਘ (ਵਾਸੀ ਬਲਬੀਰ ਬਸਤੀ) ਅਤੇ ਵਿਸਾਲ ਉਰਫ ਬੱਬੀ, ਗੁਰਲਿਆਕਤ ਸਿੰਘ ਅਤੇ ਕੁਲਵੰਤ ਸਿੰਘ ਉਰਫ ਬੋਬੀ ਜੋ ਕਿ ਫਰੀਦਕੋਟ ਦੇ ਖਾਰਾ ਦੇ ਰਿਹਾਇਸ਼ੀ ਹਨ, ਪੁਲਿਸ ਪਾਰਟੀ ਵੱਲੋਂ ਦੋਸ਼ੀਆ ਪਾਸੋ 01 ਲੋਹੇ ਦੀ ਪਾਇਪ, 01 ਕਿਰਚ, 01 ਕਿਰਚ ਟਾਈਪ ਕਾਪਾ, 01 ਦਾਤਰ ਬਰਾਮਦ ਕੀਤਾ ਗਿਆ ਹੈ। ਗੁਰਦਿੱਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਨੇੜੇ ਸਾਦਿਕ ਚੌਕ ਫਰੀਦਕੋਟ ਮੋਜੂਦ ਸੀ ਤਾ ਉਹਨਾ ਨੂੰ ਇਤਲਾਹ ਮਿਲੀ ਕਿ ਇਹ ਸਾਰੇ ਦੋਸੀ ਜੋ ਲੁੱਟਾ ਖੋਹਾ ਕਰਨ ਦੇ ਆਦਿ ਹਨ ਜੋ ਦਾਣਾ ਮੰਡੀ ਫਰੀਦਕੋਟ ਗਡਾਉਨਾ ਵਾਲੀ ਸਾਈਡ ਫਰੀਦਕੋਟ ਵਿਖੇ ਲੁੱਟਾ ਖੋਹਾ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਉਕਤਾਨ ਸਾਰੇ ਦੋਸ਼ੀਆ ਨੂੰ ਮੌਕੇ ਪਰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਗੈਗ ਦਾ ਮੁੱਖ ਸਰਗਨਾ ਰਾਮ ਸਿੰਘ ਹੈ ਜਿਸ ਨੇ ਆਪਣਾ ਗੈਗ ਬਣਾਇਆ ਹੋਇਆ ਹੈ ਇਸਦੇ ਖਿਲਾਫ ਪਹਿਲਾ ਵੀ ਵੱਖ-ਵੱਖ ਧਾਰਾਵਾ ਤਹਿਤ ਜਿਲ੍ਹਾ ਬੁਢਲਾਡਾ ਵਿਖੇ ਕੁੱਲ 03 ਮੁੱਕਦਮੇ ਦਰਜ ਹਨ। ਇਸ ਦੇ ਨਾਲ ਹੀ ਗਿਰੋਹ ਵਿੱਚ ਸ਼ਾਮਲ ਹੋਰ 02 ਦੋਸ਼ੀਆਂ ਦੇ ਖਿਲਾਫ਼ ਵੀ 02 ਮੁਕੱਦਮੇ ਦਰਜ ਹਨ।