'ਆਪ੍ਰੇਸ਼ਨ ਪ੍ਰਹਾਰ' ਦੌਰਾਨ 72 ਘੰਟਿਆ ’ਚ 213 ਵਿਅਕਤੀ ਕੀਤੇ ਰਾਊਡਅੱਪ
ਫਰੀਦਕੋਟ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ' ਦੌਰਾਨ 72 ਘੰਟਿਆ ’ਚ 213 ਵਿਅਕਤੀ ਕੀਤੇ ਗਏ ਰਾਊਡਅੱਪ
Publish Date: Fri, 23 Jan 2026 05:51 PM (IST)
Updated Date: Sat, 24 Jan 2026 04:07 AM (IST)

ਫਰੀਦਕੋਟ ਪੁਲਿਸ ਨੇ 22 ਭਗੌੜੇ ਅਪਰਾਧੀਆਂ ਨੂੰ ਵੀ ਕੀਤਾ ਗ੍ਰਿਫਤਾਰ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਸੰਗਠਿਤ ਅਪਰਾਧ ਦੇ ਖ਼ਿਲਾਫ਼ “ਆਪਰੇਸ਼ਨ ਪ੍ਰਹਾਰ” ਦੀ ਸ਼ੁਰੂਆਤ ਕੀਤੀ ਗਈ। ਇਸ ਆਪਰੇਸ਼ਨ ਤਹਿਤ ਸੰਗਠਿਤ ਅਪਰਾਧ ਦੇ ਖ਼ਿਲਾਫ਼ ਸੁਰੂ ਕੀਤੇ ਆਪਰੇਸ਼ਨ ਪ੍ਰਹਾਰ ਅਧੀਨ, ਜਿਲ੍ਹੇ ਅੰਦਰ 20 ਜਨਵਰੀ ਤੋ ਇੱਕ ਸੁਚੱਜੀ ਯੋਜਨਾ ਅਧੀਨ ਵੱਡੇ ਪੱਧਰ ਦੀ ਕਾਰਵਾਈ ਕਰਦਿਆਂ ਜਿਲ੍ਹੇ ਅੰਦਰ ਸਰਗਰਮ ਸੰਗਠਿਤ ਅਪਰਾਧਕ ਨੈੱਟਵਰਕਾਂ ਨੂੰ ਤੋੜਨ ਲਈ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਪੂਰੀ ਤਰ੍ਹਾਂ ਸਹਿ-ਸੰਯੋਜਿਤ ਅਤੇ ਯੋਜਨਾਬੱਧ ਸੀ, ਜਿਸ ਦਾ ਉਦੇਸ਼ ਅਪਰਾਧਕ ਗਿਰੋਹਾਂ ਦੇ ਜਾਲ ਨੂੰ ਤੋੜਨਾ, ਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣਾ ਸੀ। ਇਸ ਕਾਰਵਾਈ ਦੇ ਤਹਿਤ, ਫਰੀਦਕੋਟ ਪੁਲਿਸ ਦੇ ਸਾਰੇ ਯੂਨਿਟਾਂ ਤੋਂ ਬਣੀਆਂ 64 ਤੋਂ ਵੱਧ ਪੁਲਿਸ ਟੀਮਾਂ ਜਿਹਨਾ ਵਿੱਚ 09 ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ 479 ਪੁਲਿਸ ਕਰਮਚਾਰੀਆ ਨੇ ਇੱਕੋ ਸਮੇਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਨੂੰ ਪਨਾਹ ਜਾਂ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਠਿਕਾਣਿਆਂ ’ਤੇ ਨਿਸ਼ਾਨਾਬੱਧ ਛਾਪੇਮਾਰੀ ਕੀਤੀ। ਇਹ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ ’ਤੇ ਆਧਾਰਿਤ ਸੀ ਅਤੇ ਇਸ ਦਾ ਮੁੱਖ ਮਕਸਦ ਸੰਗਠਿਤ ਅਪਰਾਧਕ ਗਿਰੋਹਾਂ ਦੀ ਕਾਰਜਸ਼ੀਲ ਢਾਂਚੇ ਨੂੰ ਤੋੜਨਾ ਸੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਅਪਰਾਧੀਆਂ, ਉਨ੍ਹਾਂ ਦੇ ਸਾਥੀਆਂ ਨੂੰ ਘੇਰਿਆ ਗਿਆ। ਇਸ ਦੌਰਾਨ ਹੁਣ ਤੱਕ 213 ਦੋਸ਼ੀਆਂ ਨੂੰ ਰਾਊਡ-ਅੱਪ ਕੀਤਾ ਗਿਆ, ਇਸਦੇ ਨਾਲ ਹੀ ਹੋਰਾਂ ਪਾਸੋ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਗਤਿਵਿਧੀਆਂ ਦੀ ਜਾਂਚ ਅਤੇ ਤਸਦੀਕ ਕੀਤੀ ਗਈ। ਜਿਸ ਦੌਰਾਨ ਵਿਦੇਸ਼ ਅਧਾਰਿਤ ਅਪਰਾਧਿਕ ਅਨਸਰਾ ਖਿਲਾਫ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਉਹਨਾ ਦੇ 05 ਸਾਥੀਆ ਅਤੇ ਨਜਦੀਕੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤਾ ਗਈ ਹੈ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਹ ਕਾਰਵਾਈ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਰਾਜ-ਪੱਧਰੀ ਮੁਹਿੰਮ ਆਪਰੇਸ਼ਨ ਪ੍ਰਹਾਰ ਦਾ ਹਿੱਸਾ ਹੈ।