ਸਰਸਵਤੀ ਸਕੂਲ ’ਚ ਬਾਰ੍ਹਵੀਂ ਦੇ ਬੱਚਿਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਸਰਸਵਤੀ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Sun, 15 Feb 2026 04:52 PM (IST)
Updated Date: Mon, 16 Feb 2026 04:03 AM (IST)

ਜਸ਼ਨਦੀਪ ਕੌਰ ਮਿਸ ਤੇ ਪਾਰਸ ਅਰੋੜਾ ਬਣੇ ਮਿਸਟਰ ਫੇਅਰਵੈੱਲ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੇਅਰਵੱੈਲ ਪਾਰਟੀ ਦਿੱਤੀ ਗਈ। ਪਿ੍ਰੰਸੀਪਲ ਕੁਸਮ ਕਾਲੜਾ ਦੀ ਰਹਿਨੁਮਾਈ ’ਚ ਹੋਏ ‘ਮਹਿਫ਼ਲ-ਏ-ਰੁਖ਼ਸਤ’ ਸਮਾਗਮ ਦੌਰਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸ਼ਨਦੀਪ ਕੌਰ (ਕਾਮਰਸ ਗਰੁੱਪ) ਨੂੰ ‘ਮਿਸ ਫੇਅਰਵੈੱਲ’ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਾਰਸ ਅਰੋੜਾ (ਨਾਨ ਮੈਡੀਕਲ ਗਰੁੱਪ) ਨੂੰ ‘ਮਿਸਟਰ ਫੇਅਰਵੈੱਲ’ ਚੁਣਿਆ ਗਿਆ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਫ਼ੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਕੁਮਾਰ ਬਾਂਸਲ, ਸਹਾਇਕ ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਸਾਲਸੀ ਬੋਰਡ ਦੇ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਮੈਂਬਰ ਸਾਹਿਲ ਮਿੱਤਲ ਵੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਭ ਤੋਂ ਪਹਿਲਾਂ ਮਾਂ ਸਰਸਵਤੀ ਦਾ ਅਸ਼ੀਰਵਾਦ ਲੈਣ ਲਈ ਜੋਤ ਪ੍ਰਜਵਲਿਤ ਕੀਤੀ ਗਈ। ਉਪਰੰਤ ਹੋਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਅਨੇਕਾਂ ਸੱਭਿਆਚਾਰਕ ਵੰਨਗੀਆਂ ਦੀ ਝੜੀ ਲਾ ਦਿੱਤੀ। ਇਸ ਮੌਕੇ ਕਰਵਾਈਆਂ ਗਈਆਂ ਮਨੋਰੰਜਕ ਖੇਡਾਂ ਵਿਚ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਦੋਸਤਾਨਾ ਮਾਹੌਲ ਵਿਚ ਭਾਗ ਲਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਕੇਸ਼ ਰੋਮਾਣਾ ਅਤੇ ਪਿ੍ਰੰਸੀਪਲ ਕੁਸਮ ਕਾਲੜਾ ਨੇ ਆਪੋ-ਆਪਣੇ ਸੰਬੋਧਨ ’ਚ ਸਕੂਲ ਤੋਂ ਵਿਦਾ ਹੋਣ ਵਾਲੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਆਸ਼ੀਰਵਾਦ ਦਿੱਤਾ। ਇਹ ਪ੍ਰੇਰਣਾ ਵੀ ਦਿੱਤੀ ਗਈ ਕਿ ਉਹ ਜ਼ਿੰਦਗੀ ’ਚ ਸ਼ਖ਼ਸੀ ਗੁਣਾਂ ਨੂੰ ਉਭਾਰਨ ਲਈ ਮਿਹਨਤ ਅਤੇ ਲਗਨ ਨਾਲ ਹਰ ਜ਼ਿੰਮੇਵਾਰੀ ਨੂੰ ਨਿਪੁੰਨਤਾ ਨਾਲ ਨਿਭਾਉਣ। ਇਸ ਮੌਕੇ ਸਕੂਲ ਦੇ ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਸਕੂਲੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਲਈ ਕਿਹੜੇ-ਕਿਹੜੇ ਖੇਤਰ ਵਧੀਆ ਹਨ। ਇਨ੍ਹਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੇਖਾ-ਦੇਖੀ ਅਨੁਸਾਰ ਕਿਸੇ ਕਾਲਜ, ਯੁਨੀਵਰਸਿਟੀ ਜਾਂ ਕਿਸੇ ਹੋਰ ਸੰਸਥਾ ਦੀ ਚੋਣ ਨਾ ਕਰਨ ਸਗੋਂ ਆਪਣੀ ਦਿਲਚਸਪੀ ਅਨੁਸਾਰ ਵਿੱਦਿਆ ਦੇ ਕਿਸੇ ਖੇਤਰ ’ਚ ਜਾਣ ਤਾਂ ਹੀ ਉਹ ਜ਼ਿੰਦਗੀ ’ਚ ਕਿਸੇ ਮੁਕਾਮ ਤੇ ਪਹੁੰਚਣ ’ਚ ਸਫ਼ਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਖਾਸਕਰ ਲੜਕੀਆਂ ਲਈ ਸਕੂਲੀ ਪੜ੍ਹਾਈ ਤੋਂ ਬਾਅਦ ਅਲਗੇਰੀ ਸਿੱਖਿਆਂ ਲਈ ਇਹ ਸਮਾਂ ਬਹੁਤ ਮਹੱਤਤਾ ਰੱਖਦਾ ਹੈ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕ ਜਸਪ੍ਰੀਤ ਸਿੰਘ, ਅਧਿਆਪਕਾ ਨੀਲੂ ਅਤੇ ਅਧਿਆਪਕਾ ਸੁਨੀਤਾ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਰਸਵਤੀ ਜੀਨੀਅਸ ਸਕੂਲ ਜੈਤੋ ਦੇ ਪਿ੍ਰੰਸੀਪਲ ਗਗਨਦੀਪ ਕੌਰ ਬਰਾੜ, ਸਰਸਵਤੀ ਪਲੇਅ ਵੇ ਜੈਤੋ ਦੇ ਪ੍ਰਿੰਸੀਪਲ ਵਨੀਤਾ ਗੋਇਲ ਅਤੇ ਅੰਕੁਰ ਮਿੱਤਲ ਮੌਜੂਦ ਸਨ।