ਸੁਖਵੰਤ ਸਿੰਘ ਪੱਕਾ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ
ਸੁਖਵੰਤ ਸਿੰਘ ਪੱਕਾ ਦੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ
Publish Date: Mon, 30 Mar 2026 03:55 PM (IST)
Updated Date: Tue, 31 Mar 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਰੀਦਕੋਟ : ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਵੱਲੋਂ ਹਾਲ ਹੀ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਇਸ ਨਿਯੁਕਤੀ ਪ੍ਰਕਿਰਿਆ ਵਿੱਚ ਉਪ ਪ੍ਰਧਾਨ, ਹਲਕਾ ਇੰਚਾਰਜ, ਸੂਬਾ ਜਨਰਲ ਸਕੱਤਰ ਅਤੇ ਸਕੱਤਰਾਂ ਦੇ ਨਾਮ ਸ਼ਾਮਿਲ ਹਨ, ਜਿਸ ਨਾਲ ਪਾਰਟੀ ਦੇ ਢਾਂਚੇ ਨੂੰ ਨਵੀਂ ਤਾਕਤ ਮਿਲੇਗੀ। ਇਸੇ ਕੜੀ ਤਹਿਤ ਜਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਪੱਕਾ ਨਾਲ ਸੰਬੰਧਿਤ ਯੂਥ ਆਗੂ ਸੁਖਵੰਤ ਸਿੰਘ ਪੱਕਾ ਨੂੰ ਯੂਥ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਇਲਾਕੇ ਵਿੱਚ ਵੱਡੀ ਉਪਲਬਧੀ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਇਸ ਨਾਲ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ‘ਤੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਖਵੰਤ ਸਿੰਘ ਪੱਕਾ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਮਨਪਰੀਤ ਸਿੰਘ ਮਣੀ ਧਾਲੀਵਾਲ, ਬੱਬੂ ਸੇਖੋਂ, ਮਨਦੀਪ ਮੋਂਗਾ, ਸੁਖਵੰਤ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ (ਡੱਗੋਰੋਮਾਣਾ), ਜੱਗਾ ਸਰਪੰਚ (ਖਾਰਾ), ਸਰਬਜੀਤ ਸਿੰਘ ਸਰਪੰਚ (ਮੋਰਾਂਵਾਲੀ), ਅਭੈ ਸਰਪੰਚ (ਚੰਦਬਾਜਾ), ਰਾਜਪਾਲ ਸਿੰਘ ਢੁੱਡੀ, ਹਰਵਿੰਦਰ ਸਿੰਘ, ਜਗਜੀਤ ਸਿੰਘ ਸਰਪੰਚ (ਕਲੇਰ), ਸੇਵਕ (ਧੂਰਕੋਟ), ਬਲਦੇਵ ਸਿੰਘ ਸਰਪੰਚ (ਭਾਣਾ), ਸੋਹਨ ਸਰਪੰਚ (ਨਵਾਂ ਟਹਿਣਾ), ਮਲਕੀਤ ਸਿੰਘ ਸਰਪੰਚ (ਪੱਕਾ), ਗੁਰਸੇਵਕ ਸਿੰਘ ਸਰਪੰਚ (ਪੱਕਾ-2), ਰਣਜੀਤ ਸਿੰਘ ਸਰਪੰਚ (ਟਹਿਣਾ), ਰਾਜਵਿੰਦਰ ਸਿੰਘ ਸਰਪੰਚ (ਭੈਰੋ ਭੱਟੀ), ਗੁਰਮੇਲ ਸਿੰਘ ਸਰਪੰਚ (ਬਾਹਮਣ ਵਾਲਾ), ਜਗਸੀਰ ਸਿੰਘ (ਕੋਠੇ ਦਿਹਾਤੀ), ਗੁਰਜਿੰਦਰ ਸਿੰਘ ਅਤੇ ਜਗਸੀਰ ਸਿੰਘ ਸਮੇਤ ਹੋਰ ਆਗੂਆਂ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ।