ਲਾਇਨਜ਼ ਕਲੱਬ ਨੇ ਅੱਖਾਂ ਦੀ ਜਾਂਚ ਲਈ ਕੈਂਪ ਲਾਇਆ
ਮੁਫਤ ਅੱਖਾਂ ਦੇ ਚੈੱਕਅੱਪ ਅਤੇ ਲੈਂਜ ਪਾਉਣ ਦੇ ਕੈਂਪ ’ਚ 313 ਮਰੀਜ਼ਾਂ ਦੀ ਜਾਂਚ
Publish Date: Mon, 09 Feb 2026 03:34 PM (IST)
Updated Date: Tue, 10 Feb 2026 03:59 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ 55ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਲੈਂਜ ਪਾਉਣ ਦਾ ਕੈਂਪ ਆਦਰਸ਼ ਨਗਰ ਦੇ ਲਾਇਨ ਭਵਨ ਵਿਖੇ ਲਾਇਆ ਗਿਆ। ਕੈਂਪ ਚੇਅਰਮੈਨ ਰਜਨੀਸ਼ ਗਰਵੋਰ, ਲਾਇਨਜ਼ ਕਲੱਬਾਂ ਦੇ ਜ਼ਿਲੇ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ, ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਦੀ ਸ਼ੁਰੂਆਤ ਮੌਕੇ ਕੀਤੇ ਗਏ ਸਾਦਾ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਰੋਹਿਤ ਗੁਪਤਾ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਸਿਵਲ ਸਰਜਨ ਫ਼ਰੀਦਕੋਟ ਡਾ. ਡਾ.ਚੰਦਰ ਸ਼ੇਖਰ ਕੱਕੜ, ਪੰਜਾਬ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਜਨਜੀਤਪਾਲ ਸਿੰਘ ਸੇਖੋਂ, ਪ੍ਰਵਾਸੀ ਭਾਰਤੀ ਗੁਰਬਚਨ ਸਿੰਘ ਬਰਾੜ ਅਤੇ ਬਾਬਾ ਫ਼ਰੀਦ ਸੰਸਥਾਵਾ ਦੇ ਖਜ਼ਾਨਚੀ ਡਾ. ਗੁਰਿੰਦਰਮੋਹਨ ਸਿੰਘ ਸ਼ਾਮਲ ਹੋਏ। ਅੱਖਾਂ ਦੇ ਚੈੱਕਅੱਪ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਲਾਇਨ ਰਜਨੀਸ਼ ਗਰੋਵਰ ਮੁਤਾਬਿਕ ਪ੍ਰਵਾਸੀ ਭਾਰਤੀ ਰੋਹਿਤ ਗੁਪਤਾ ਅਮਰੀਕਾ ਨੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ 1 ਲੱਖ 25 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਪੰਜਾਬ ਗਰੁੱਪ ਆਫ਼ ਇੰਸਟੀਚਿਊਟਸ ਨੇ ਆਪਣੀਆਂ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਨੇਕ ਕਾਰਜਾਂ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੈਂਪ ਦੌਰਾਨ 313 ਮਰੀਜ਼ਾਂ ਦੀ ਤਸੱਲੀਬਖਸ਼ ਢੰਗ ਨਾਲ ਜਾਂਚ ਹੋਈ ਅਤੇ 88 ਮਰੀਜ਼ਾਂ ਦੀ ਮੁਫ਼ਤ ਲੈਂਜ ਪਾਉਣ ਵਾਸਤੇ ਚੋਣ ਕੀਤੀ ਗਈ। ਇਸ ਕੈਂਪ ਦੌਰਾਨ ਮੁਫ਼ਤ ਚੈੱਕਅੱਪ ਕਰਕੇ, ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਲੋਂੜੀਦੇ ਸਾਰੇ ਟੈੱਸਟ ਮੁਫ਼ਤ ਕੀਤੇ ਗਏ।